ਭਾਜਪਾ ਸਰਕਾਰ ਦਾ ਪੱਤਰਕਾਰਾਂ ਨੂੰ ਧਮਕਾਉਣ ਦਾ ਰੁਝਾਨ ਖ਼ਤਰਨਾਕ : ਪ੍ਰਿਯੰਕਾ ਗਾਂਧੀ

Saturday, Jan 30, 2021 - 05:06 PM (IST)

ਭਾਜਪਾ ਸਰਕਾਰ ਦਾ ਪੱਤਰਕਾਰਾਂ ਨੂੰ ਧਮਕਾਉਣ ਦਾ ਰੁਝਾਨ ਖ਼ਤਰਨਾਕ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਕੁਝ ਪੱਤਰਕਾਰਾਂ ਵਿਰੁੱਧ ਨੋਇਡਾ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਪ੍ਰਿਯੰਕਾ ਨੇ ਸ਼ਨੀਵਾਰ ਨੂੰ ਕਿਹਾ ਕਿ ਜਨਪ੍ਰਤੀਨਿਧੀਆਂ ਅਤੇ ਪੱਤਰਕਾਰਾਂ ਨੂੰ ਭਾਜਪਾ ਸਰਕਾਰ ਵਲੋਂ ਧਮਕਾਉਣ ਦਾ ਰੁਝਾਨ ਖ਼ਤਰਨਾਕ ਹੈ। ਦੱਸਣਯੋਗ ਹੈ ਕਿ ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਿਲਸਿਲੇ 'ਚ ਗਲਤ ਖ਼ਬਰ ਫੈਲਾਉਣ ਦੇ ਦੋਸ਼ 'ਚ ਨੋਇਡਾ ਪੁਲਸ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ 6 ਪੱਤਰਕਾਰਾਂ ਸਮੇਤ 8 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

PunjabKesariਪ੍ਰਿਯੰਕਾ ਨੇ ਟਵੀਟ ਕੀਤਾ,''ਭਾਜਪਾ ਸਰਕਾਰ ਵਲੋਂ ਪੱਤਰਕਾਰਾਂ ਅਤੇ ਜਨਪ੍ਰਤੀਨਿਧੀਆਂ ਨੂੰ ਮਾਮਲਾ ਦਰਜ ਕਰ ਕੇ ਧਮਕਾਉਣ ਦਾ ਰੁਝਾਨ ਬਹੁਤ ਹੀ ਖ਼ਤਰਨਾਕ ਹੈ। ਲੋਕਤੰਤਰ ਦਾ ਸਨਮਾਨ ਸਰਕਾਰ ਦੀ ਮਰਜ਼ੀ ਨਹੀਂ ਸਗੋਂ ਉਸ ਦੀ ਜ਼ਿੰਮੇਵਾਰੀ ਹੈ। ਡਰ ਦਾ ਮਾਹੌਲ ਲੋਕਤੰਤਰ ਲਈ ਜ਼ਹਿਰ ਦੇ ਸਮਾਨ ਹੈ।'' ਉਨ੍ਹਾਂ ਦੋਸ਼ ਲਗਾਇਆ,''ਭਾਜਪਾ ਸਰਕਾਰ ਨੇ ਸੀਨੀਅਰ ਪੱਤਰਕਾਰਾਂ ਅਤੇ ਜਨਪ੍ਰਤੀਨਿਧੀਆਂ ਨੂੰ ਧਮਕਾਉਣ ਲਈ ਸ਼ਿਕਾਇਤ ਦਰਜ ਕਰ ਕੇ ਲੋਕਤੰਤਰ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ ਹੈ।''


author

DIsha

Content Editor

Related News