ਭਾਜਪਾ ਤੇ ਚੋਣ ਕਮਿਸ਼ਨ ਖੁੱਲ੍ਹੇਆਮ ਕਰ ਰਹੇ ਹਨ ਵੋਟਾਂ ਦੀ ਚੋਰੀ : ਰਾਹੁਲ

Wednesday, Nov 12, 2025 - 10:12 PM (IST)

ਭਾਜਪਾ ਤੇ ਚੋਣ ਕਮਿਸ਼ਨ ਖੁੱਲ੍ਹੇਆਮ ਕਰ ਰਹੇ ਹਨ ਵੋਟਾਂ ਦੀ ਚੋਰੀ : ਰਾਹੁਲ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਚੋਣ ਕਮਿਸ਼ਨ ਖੁੱਲ੍ਹੇਆਮ ਵੋਟਾਂ ਚੋਰੀ ਕਰ ਰਹੇ ਹਨ ਅਤੇ ‘ਲੋਕਤੰਤਰ ਦਾ ਕਤਲ’ ਖੁੱਲ੍ਹੇਆਮ ਚੱਲ ਰਿਹਾ ਹੈ। ਉਨ੍ਹਾਂ ਨੇ ਕਾਂਗਰਸ ਦੇ ‘ਐਕਸ’ ਹੈਂਡਲ ’ਤੇ ਕੀਤੀ ਗਈ ਇਕ ਪੋਸਟ ਦਾ ਹਵਾਲਾ ਦਿੰਦੇ ਹੋਏ ਇਹ ਦੋਸ਼ ਲਗਾਇਆ।

ਕਾਂਗਰਸ ਨੇ ਬਿਹਾਰ ’ਚ ਵੋਟਿੰਗ ਕਰਨ ਵਾਲੇ ਇਕ ਵਿਅਕਤੀ ਬਾਰੇ ਦਾਅਵਾ ਕੀਤਾ ਕਿ ਉਹ ਹਰਿਆਣਾ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਵੋਟਾਂ ਪਾ ਚੁੱਕਾ ਹੈ। ਰਾਹੁਲ ਨੇ ‘ਐਕਸ’ ’ਤੇ ਇਕ ਪੋਸਟ ਵਿਚ ਦੋਸ਼ ਲਗਾਇਆ ਕਿ ਭਾਜਪਾ ਦੇ ਲੱਖਾਂ ਲੋਕ ਖੁੱਲ੍ਹੇਆਮ ਵੱਖ-ਵੱਖ ਸੂਬਿਆਂ ਵਿਚ ਘੁੰਮ-ਘੁੰਮ ਕੇ ਵੋਟਾਂ ਪਾਉਂਦੇ ਹਨ ਅਤੇ ਇਸ ਚੋਰੀ ਨੂੰ ਲੁਕਾਉਣ ਲਈ ਸਾਰੇ ਸਬੂਤ ਮਿਟਾ ਦਿੱਤੇ ਜਾਂਦੇ ਹਨ।


author

Rakesh

Content Editor

Related News