ਭਾਜਪਾ ਦਾ ‘ਆਪ’ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ: ਸਿਸੋਦੀਆ

Saturday, Sep 17, 2022 - 12:10 PM (IST)

ਭਾਜਪਾ ਦਾ ‘ਆਪ’ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ: ਸਿਸੋਦੀਆ

ਨਵੀਂ ਦਿੱਲੀ- ਦਿੱਲੀ ਵਕਫ਼ ਬੋਰਡ ਦੇ ਪ੍ਰਧਾਨ ਅਮਾਨਤੁੱਲਾ ਖਾਨ ਦੀ ਗ੍ਰਿਫ਼ਤਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਭਾਜਪਾ ’ਤੇ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ, ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ ਰੱਖੇ ਹੋਏ ਹੈ। ਅਧਿਕਾਰੀਆਂ ਮੁਤਾਬਕ ਓਖਲਾ ਤੋਂ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਦਿੱਲੀ ਵਕਫ਼ ਬੋਰਡ ’ਚ ਹੋਈਆਂ ਭਰਤੀਆਂ ’ਚ ਬੇਨਿਯਮੀਆਂ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ। 

ਸਿਸੋਦੀਆ ਨੇ ਟਵੀਟ ਕੀਤਾ, ‘‘ਪਹਿਲਾਂ ਇਨ੍ਹਾਂ ਨੇ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਪਰ ਕੋਰਟ ’ਚ ਉਨ੍ਹਾਂ ਖ਼ਿਲਾਫ ਕੋਈ ਸਬੂਤ ਨਹੀਂ ਹੈ। ਇਨ੍ਹਾਂ ਨੇ ਮੇਰੇ ਘਰ ’ਤੇ ਛਾਪੇਮਾਰੀ ਕੀਤੀ, ਕੁਝ ਨਹੀਂ ਮਿਲਿਆ। ਫਿਰ ਕੈਲਾਸ਼ ਗਹਿਲੋਤ ਖ਼ਿਲਾਫ਼ ਇਕ ਫਰਜ਼ੀ ਜਾਂਚ ਸ਼ੁਰੂ ਕੀਤੀ ਅਤੇ ਹੁਣ ਅਮਾਨਤੁੱਲਾ ਖਾਨ ਦੇ ਘਰ ਛਾਪੇਮਾਰੀ ਕੀਤੀ ਹੈ। ‘ਆਪ’ ਦੇ ਹਰੇਕ ਨੇਤਾ ਨੂੰ ਤੋੜਨ ਲਈ ਆਪਰੇਸ਼ਨ ਲੋਟਸ ਜਾਰੀ ਹੈ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਆਪ’ ਆਗੂਆਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਹਟਾਉਣ ਲਈ ਉਸ ਦੇ ਵਿਧਾਇਕਾਂ ਨੂੰ ਖਰੀਦੋ-ਫਰੋਖਤ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਪਿਛਲੇ ਮਹੀਨੇ ਵਿਧਾਨ ਸਭਾ ’ਚ ਭਰੋਸੇ ਦਾ ਮਤਾ ਪੇਸ਼ ਕੀਤਾ ਸੀ, ਤਾਂ ਕਿ ਸਾਬਤ ਹੋ ਸਕੇ ਕਿ ‘ਆਪ’ ਦੇ ਵਿਧਾਇਕ ਉਨ੍ਹਾਂ ਨਾਲ ਹਨ। ਉਨ੍ਹਾਂ ਨੇ ਕਿਹਾ ਸੀ ਕਿ ‘ਆਪਰੇਸ਼ਨ ਲੋਟਸ’ ਦਿੱਲੀ ’ਚ ਅਸਫ਼ਲ ਹੈ।
 


author

Tanu

Content Editor

Related News