ਭਾਜਪਾ ਨੇ ਮੁੱਖ ਮੰਤਰੀ ਬਦਲਿਆ, ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ: ਹਾਰਦਿਕ ਪਟੇਲ

Saturday, Sep 11, 2021 - 10:26 PM (IST)

ਭਾਜਪਾ ਨੇ ਮੁੱਖ ਮੰਤਰੀ ਬਦਲਿਆ, ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ: ਹਾਰਦਿਕ ਪਟੇਲ

ਨਵੀਂ ਦਿੱਲੀ/ਅਹਿਮਦਾਬਾਦ : ਗੁਜਰਾਤ ਵਿੱਚ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਕਾਂਗਰਸ ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਉਸ ਨੇ ਭਾਵੇਂ ਹੀ ਮੁੱਖ ਮਤਰੀ ਬਦਲਿਆ ਹੋਵੇ ਪਰ ਗੁਜਰਾਤ ਦੀ ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ। ਪਟੇਲ ਨੇ ਇੱਕ ਵੀਡੀਓ ਦੇ ਜ਼ਰੀਏ ਜਾਰੀ ਬਿਆਨ ਵਿੱਚ ਇਹ ਦੋਸ਼ ਵੀ ਲਗਾਇਆ ਕਿ ਮੁੱਖ ਮੰਤਰੀ ਨੇ ਆਪਣੀ ਨਾਕਾਮੀ ਲੁਕਾਉਣ ਲਈ ਅਸਤੀਫਾ ਦਿੱਤਾ ਹੈ।

ਇਹ ਵੀ ਪੜ੍ਹੋ - ਮੋਰੱਕੋ ਦੇ ਸ਼ਾਹ ਨੇ ਚੋਣਾਂ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਦਾ ਕੀਤਾ ਐਲਾਨ

ਉਨ੍ਹਾਂ ਕਿਹਾ, ‘‘ਭਾਜਪਾ ਨੇ ਸਿਰਫ ਮੁੱਖ ਮੰਤਰੀ ਬਦਲਿਆ ਹੈ ਪਰ ਗੁਜਰਾਤ ਦੀ ਸਾਢੇ ਛੇ ਕਰੋੜ ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ।’’ ਕਾਂਗਰਸ ਨੇਤਾ ਨੇ ਦਾਅਵਾ ਕੀਤਾ, ‘‘ਪਿਛਲੇ ਕਈ ਸਾਲਾਂ ਤੋਂ ਚੱਲੀਆਂ ਆ ਰਹੀਆਂ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਲੋਕ ਦੁਖੀ ਹਨ। ਲੱਖਾਂ ਨੌਜਵਾਨ ਬੇਰੁਜ਼ਗਾਰ ਹੋਏ ਹਨ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਹੈ। ਪਿੰਡ ਅਤੇ ਕਿਸਾਨ ਪ੍ਰੇਸ਼ਾਨ ਹਨ। ਅਜਿਹੇ ਸਮੇਂ ਵਿੱਚ ਜਨਤਾ ਸਿਰਫ ਮੁੱਖ ਮੰਤਰੀ ਦਾ ਬਦਲਣਾ ਨਹੀਂ, ਸਗੋਂ ਸਰਕਾਰ ਬਦਲਣਾ ਚਾਹੁੰਦੀ ਹੈ।’’ 

ਇਹ ਵੀ ਪੜ੍ਹੋ - ਮਿਲਵਾਕੀ ਦੇ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਲਈ 100 ਡਾਲਰ ਦੀ ਪੇਸ਼ਕਸ਼

ਹਾਰਦਿਕ ਪਟੇਲ ਨੇ ਦੋਸ਼ ਲਗਾਇਆ, ‘‘ਸਭ ਜਾਣਦੇ ਹਨ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਗੁਜਰਾਤ ਵਿੱਚ ਕੀ ਹੋਇਆ। ਇਸ ਹਾਲਤ ਲਈ ਸਿਰਫ ਭਾਜਪਾ ਦੀ ਸਰਕਾਰ ਜ਼ਿੰਮੇਦਾਰ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਗਵਾਈ ਤਬਦੀਲੀ ਲਈ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਆਪਣੀ ਨਾਕਾਮੀ ਲੁਕਾਉਣ ਲਈ ਅਸਤੀਫਾ ਦਿੱਤਾ ਹੈ।’’ 

ਉਨ੍ਹਾਂ ਕਿਹਾ, ‘‘ਗੁਜਰਾਤ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਹੁਣ ਭਾਜਪਾ ਨੂੰ ਮੌਕਾ ਨਹੀਂ ਦੇਣਾ ਹੈ। ਕਾਂਗਰਸ ਜਨਤਾ ਦੀਆਂ ਉਮੀਦਾਂ ਮੁਤਾਬਕ ਲੜੇਗੀ ਅਤੇ ਕੰਮ ਕਰੇਗੀ।’’ ਜ਼ਿਕਰਯੋਗ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਨਾਲ ਲੱਗਭੱਗ ਸਵਾ ਸਾਲ ਪਹਿਲਾਂ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।  ਗੁਜਰਾਤ ਵਿੱਚ ਅਗਲੇ ਸਾਲ ਨਵੰਬਰ-ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News