ਅਸਾਮ 'ਚ BJP ਉਮੀਦਵਾਰ ਨੇ ਬੀਫ ਨੂੰ ਦੱਸਿਆ ਭਾਰਤ ਦਾ ਰਾਸ਼ਟਰੀ ਪਕਵਾਨ

Friday, Mar 26, 2021 - 03:24 AM (IST)

ਦਿਸਪੁਰ - ਅਸਾਮ ਵਿੱਚ ਵਿਧਾਨਸਭਾ ਚੋਣਾਂ 2021 ਲਈ ਪਹਿਲੇ ਪੜਾਅ ਦੀ ਵੋਟਿੰਗ 27 ਮਾਰਚ ਨੂੰ ਹੋਣੀ ਹੈ। ਉਮੀਦਵਾਰ ਅਤੇ ਪਾਰਟੀਆਂ ਪ੍ਰਚਾਰ ਵਿੱਚ ਰੁਝੀਆਂ ਹਨ। ਇਸ ਦੌਰਾਨ ਬੀਜੇਪੀ ਦੇ ਇੱਕ ਉਮੀਦਵਾਰ ਖ਼ਿਲਾਫ਼ ਉਨ੍ਹਾਂ ਦੇ ਇੱਕ ਬਿਆਨ ਨੂੰ ਲੈ ਕੇ ਮਾਮਲਾ ਦਰਜ ਹੋ ਗਿਆ ਹੈ। ਆਪਣੇ ਬਿਆਨ ਵਿੱਚ ਬੀਜੇਪੀ ਆਗੂ ਨੇ ਬੀਫ ਨੂੰ ਰਾਸ਼ਟਰੀ ਪਕਵਾਨ ਦੱਸਿਆ ਸੀ।

ਬਨੇਂਦਰ ਕੁਮਾਰ ਮੁਸ਼ਹਰੀ ਨੂੰ ਬੀਜੇਪੀ ਨੇ ਗੌਰੀਪੁਰ ਚੋਣ ਖੇਤਰ ਤੋਂ ਉਮੀਦਵਾਰ ਬਣਾਇਆ ਹੈ। ਮੁਸਲਮਾਨ ਬਹੁਲ ਇਲਾਕੇ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਬੀਫ ਭਾਰਤ ਦਾ ਰਾਸ਼ਟਰੀ ਪਕਵਾਨ ਹੈ। ਬਨੇਂਦਰ ਕੁਮਾਰ ਪਿਛਲੇ ਸਾਲ 29 ਦਸੰਬਰ ਨੂੰ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਘੱਟ ਗਿਣਤੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, ਕੋਈ ਵੀ ਬੀਫ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਿਵੇਂ ਕਰ ਸਕਦਾ ਹੈ? ਇਹ ਭਾਰਤ ਦਾ ਰਾਸ਼ਟਰੀ ਪਕਵਾਨ ਹੈ।

ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੀ ਰਹੇਗਾ ਬੰਦ

ਬਨੇਂਦਰ ਕੁਮਾਰ ਨੇ ਬੀਫ ਨੂੰ ਅੰਤਰਰਾਸ਼ਟਰੀ ਪਕਵਾਨ ਦੱਸਦੇ ਹੋਏ ਕਿਹਾ, ਅਸਾਮ ਦੇ ਦਿਹਾਤੀ ਇਲਾਕੀਆਂ ਵਿੱਚ ਸਿੱਖਿਅਤ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਅਸਾਮ ਜਾਂ ਭਾਰਤ ਵਿੱਚ ਕਿਤੇ ਵੀ ਬੀਫ ਦੀ ਵਿਕਰੀ 'ਤੇ ਰੋਕ ਨਹੀਂ ਲਗਾ ਸਕਦਾ ਹੈ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਧਮਾਕਾ, 35 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 111 ਦੀ ਮੌਤ

ਇਸ ਦੌਰਾਨ ਪੂਰਵਾਂਚਲ ਹਿੰਦੂ ਓਈਆ ਮੰਚ ਤੋਂ ਦਿਸਪੁਰ ਪੁਲਸ ਸਟੇਸ਼ਨ ਵਿੱਚ FIR ਦਰਜ ਕਰਾਈ ਗਈ ਹੈ। ਨਾਲ ਹੀ ਮੰਗ ਕੀਤੀ ਗਈ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਲਈ ਬਨੇਂਦਰ ਕੁਮਾਰ ਖ਼ਿਲਾਫ਼ ਤੱਤਕਾਲ ਕਾਰਵਾਈ ਸ਼ੁਰੂ ਕੀਤੀ ਜਾਵੇ। ਇਸ ਮੰਚ ਨੇ ਬੀਜੇਪੀ ਦੇ ਉਮੀਦਵਾਰ 'ਤੇ ਦੋ ਸਮੁਦਾਇਆਂ ਵਿਚਾਲੇ ਨਫਰਤ ਅਤੇ ਦੁਸ਼ਮਣੀ ਫੈਲਾਉਣ ਦਾ ਵੀ ਦੋਸ਼ ਲਗਾਏ। ਉਥੇ ਹੀ ਧੁਬਰੀ ਜ਼ਿਲ੍ਹੇ ਵਿੱਚ ਸੀਨੀਅਰ ਬੀਜੇਪੀ ਕਰਮਚਾਰੀਆਂ ਨੇ ਮੁਸ਼ਹਰੀ ਦੇ ਬਿਆਨ 'ਤੇ ਗੰਭੀਰ ਸਵਾਲ ਚੁੱਕੇ ਹਨ। ਨਾਲ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News