20 ਰਾਜ ਸਭਾ ਮੈਂਬਰਾਂ ਨੂੰ ਲੋਕ ਸਭਾ ਚੋਣਾਂ ’ਚ ਉਤਾਰ ਸਕਦੀ ਹੈ ਭਾਜਪਾ

06/16/2023 2:55:22 PM

ਨਵੀਂ ਦਿੱਲੀ- ਭਾਜਪਾ ਅਗਲੇ ਸਾਲ ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਈ ਕੇਂਦਰੀ ਮੰਤਰੀਆਂ ਸਮੇਤ ਇਕ ਦਰਜਨ ਤੋਂ ਵੱਧ ਸੀਨੀਅਰ ਨੇਤਾਵਾਂ ਨੂੰ ਮੈਦਾਨ ’ਚ ਉਤਾਰ ਸਕਦੀ ਹੈ। ਭਾਜਪਾ ਹਾਈ ਕਮਾਨ ਨੇ ਆਪਣੀ ਚੋਣ ਰਣਨੀਤੀ ਦੇ ਤਹਿਤ ਰਾਜ ਸਭਾ ਦੇ 93 ਸੀਨੀਅਰ ਸੰਸਦ ਮੈਂਬਰਾਂ ’ਚੋਂ 20 ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ, ਜਦਕਿ ਧਰਮਿੰਦਰ ਪ੍ਰਧਾਨ (ਸਿੱਖਿਆ), ਭੁਪੇਂਦਰ ਯਾਦਵ (ਕਿਰਤ ਅਤੇ ਚੌਗਿਰਦਾ ਤੇ ਜੰਗਲਾਤ), ਜਯੋਤਿਰਦਿੱਤਿਆ ਸਿੰਧੀਆ (ਸਟੀਲ) ਅਤੇ ਨਾਰਾਇਣ ਰਾਣੇ (ਐੱਮ. ਐੱਸ. ਐੱਮ. ਈ.) ਦੇ ਨਾਂ ਪਿਛਲੇ ਕੁਝ ਸਮੇਂ ਤੋਂ ਚਲ ਰਹੇ ਹਨ। ਇਹ ਪਤਾ ਲੱਗਾ ਹੈ ਕਿ ਜੋ ਮੈਂਬਰ ਰਾਜ ਸਭਾ ’ਚ ਆਪਣਾ ਦੂਜਾ ਕਾਰਜਕਾਲ ਪੂਰਾ ਕਰ ਰਹੇ ਹਨ, ਉਨਾਂ ਨੂੰ ਲੋਕ ਸਭਾ ਚੋਣ ਲੜਣੀ ਚਾਹੀਦੀ ਹੈ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ 2008 ਤੋਂ ਪਾਰਟੀ ’ਚ ਪੁਰਾਣੀ ਨੇਤਾ ਹੈ ਅਤੇ ਉਨ੍ਹਾਂ ਨੂੰ ਤਾਮਿਲਨਾਡੂ ਤੋਂ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਸ਼ਵਨੀ ਵੈਸ਼ਣਵ (ਰੇਲਵੇ) ਲੋਕ ਸਭਾ ਲਈ ਮੈਦਾਨ ’ਚ ਉਤਾਰਨ ਦੀਆਂ ਖਬਰਾਂ ਸੱਚ ਨਹੀਂ ਹਨ ਕਿਉਂਕਿ ਉਹ ਆਪਣੇ ਪਹਿਲੇ ਕਾਰਜਕਾਲ ’ਚ ਹੀ ਹਨ।

ਭੁਪੇਂਦਰ ਯਾਦਵ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਹਨ। ਜੇ ਉਨ੍ਹਾਂ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਮੈਦਾਨ ’ਚ ਉਤਾਰਿਆ ਜਾਂਦਾ ਹੈ ਤਾਂ ਉਸੇ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਹਨ ਅਤੇ ਮੰਤਰੀ ਰਾਵ ਇੰਦਰਜੀਤ ਸਿੰਘ ਨੂੰ ਪ੍ਰੇਸ਼ਾਨੀ ਹੋਵੇਗੀ।

ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਸਦਨ ਦੇ ਨੇਤਾ ਅਤੇ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ ਜਾਂ ਨਹੀਂ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਅਤੇ ਪੁਰਸ਼ੋਤਮ ਰੁਪਾਲਾ (ਪਸ਼ੂ ਪਾਲਨ ਅਤੇ ਮੱਛੀ ਪਾਲਨ) ਗੁਜਰਾਤ ਤੋਂ ਹਨ ਅਤੇ ਇਸ ’ਤੇ ਫੈਸਲਾ ਬਾਅਦ ’ਚ ਲਿਆ ਜਾ ਸਕਦਾ ਹੈ। ਹੋਰ ਸੀਨੀਅਰ ਰਾਜ ਸਭਾ ਮੈਂਬਰ ਜਿਨ੍ਹਾਂ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ, ਉਨ੍ਹਾਂ ’ਚ ਡਾ. ਕੇ. ਲਕਸ਼ਮਣ ਤੇ ਸੁਸ਼ੀਲ ਕੁਮਾਰ ਮੋਦੀ ਸ਼ਾਮਲ ਹਨ।


Rakesh

Content Editor

Related News