ਭਾਜਪਾ ਨੇ ਕੀਤਾ 24 ਸੂਬਿਆਂ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦਾ ਐਲਾਨ

Saturday, Jul 06, 2024 - 10:46 AM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਆਉਂਦੀਆਂ ਚੋਣਾਂ ਨੂੰ ਲੈ ਕੇ ਵੀ ਪਾਰਟੀ ’ਚ ਨੀਤੀਗਤ ਮੰਥਨ ਅਤੇ ਉਸ ਨਾਲ ਜੁੜੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਪੂਰੇ ਦੇਸ਼ ’ਚ 24 ਸੂਬਿਆਂ ’ਚ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਸ਼ੁੱਕਰਵਾਰ ਸ਼ਾਮ ਨੂੰ ਹੋਏ ਐਲਾਨ ਤਹਿਤ ਪਾਰਟੀ ਹਾਈਕਮਾਨ ਨੇ ਇਕ ਵਾਰ ਫਿਰ ਤੋਂ ਸੀਨੀਅਰ ਨੇਤਾ ਤਰੁਣ ਚੁਘ, ਆਸ਼ੀਸ਼ ਸੂਦ, ਵਿਜੇ ਰੂਪਾਣੀ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਇੰਚਾਰਜ, ਸਹਿ-ਇੰਚਾਰਜ ਅਹੁਦੇ ’ਤੇ ਕਾਇਮ ਰੱਖਿਆ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੰਸਦ ਮੈਂਬਰ ਦੇ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ

ਇਸ ਦੇ ਨਾਲ ਹੀ ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਪੂਨੀਆ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇੰਚਾਰਜਾਂ ਦੀ ਨਿਯੁਕਤੀ ਦਾ ਹੁਕਮ ਜਾਰੀ ਕੀਤਾ ਹੈ। ਸਤੀਸ਼ ਪੂਨੀਆ ਹਰਿਆਣਾ ਦੇ ਭਾਜਪਾ ਇੰਚਾਰਜ ਬਣਾਏ ਗਏ ਹਨ। ਉਥੇ ਹੀ, ਸੰਸਦ ਮੈਂਬਰ ਸੁਰੇਂਦਰ ਸਿੰਘ ਨਾਗਰ ਨੂੰ ਸਤੀਸ਼ ਪੂਨੀਆ ਦੇ ਨਾਲ ਹਰਿਆਣਾ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਬਿਹਾਰ ਦੇ ਇੰਚਾਰਜ ਵਿਨੋਦ ਤਾਵੜੇ ਬਣੇ ਰਹਿਣਗੇ। ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ਼੍ਰੀਕਾਂਤ ਸ਼ਰਮਾ ਬਣੇ ਰਹਿਣਗੇ। ਇਸ ਦੇ ਨਾਲ ਹੀ ਸੂਬਾ ਇੰਚਾਰਜ ਦੇ ਵਜੋਂ ਪੰਜਾਬ ਤੋਂ ਵਿਜੇ ਭਾਈ ਰੂਪਾਣੀ, ਉਤਰਾਖੰਡ ਤੋਂ ਦੁਸ਼ਯੰਤ ਕੁਮਾਰ ਗੌਤਮ, ਬਿਹਾਰ ਤੋਂ ਵਿਨੋਦ ਤਾਵੜੇ, ਹਰਿਆਣਾ ਤੋਂ ਸਤੀਸ਼ ਪੂਨੀਆ, ਮੱਧ ਪ੍ਰਦੇਸ਼ ਤੋਂ ਡਾ. ਮਹੇਂਦਰ ਸਿੰਘ ਨੂੰ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com

 


rajwinder kaur

Content Editor

Related News