ਭਾਜਪਾ ਤੇ ਕਾਂਗਰਸ ਨੇ ਕਾਰ ਰੈਲੀਆਂ ਨਾਲ ਬ੍ਰਿਟੇਨ ''ਚ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

03/17/2019 1:12:16 AM

ਲੰਡਨ - ਭਾਰਤ ਦੀਆਂ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਸ਼ਨੀਵਾਰ ਨੂੰ ਬ੍ਰਿਟੇਨ ਵੀ ਪਹੁੰਚ ਗਈ ਅਤੇ ਭਾਜਪਾ, ਕਾਂਗਰਸ ਦੀਆਂ ਵਿਦੇਸ਼ ਇਕਾਈਆਂ ਨੇ ਦੇਸ਼ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਵਿਚਾਲੇ ਸਮਰਥਨ ਜੁਟਾਉਣ ਲਈ ਵੱਖ-ਵੱਖ ਕਾਰ ਰੈਲੀਆਂ ਕੱਢੀਆਂ। ਭਾਜਪਾ ਦੀ ਵਿਦੇਸ਼ ਇਕਾਈ 'ਓਵਰਸੀਜ਼ ਫਰੈਂਡਸ ਆਫ ਬੀ. ਜੇ. ਪੀ.' (ਓ. ਐੱਫ. ਬੀ. ਜੇ. ਪੀ.) ਨੇ ਯੂਰਪੀ ਰੇਸਿੰਗ ਚੈਂਪੀਅਨ ਅਦਵੈਤ ਦੇਵਧਰ ਦੇ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ। ਰੈਲੀ 'ਚ ਸੈਂਕੜੇ ਕਾਰਾਂ ਸ਼ਾਮਲ ਸਨ। ਵਿਰੋਧ ਕਾਂਗਰਸ ਦੀ ਇਕਾਈ 'ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. (ਆਈ. ਓ. ਸੀ. ਯੂ. ਕੇ.) ਨੇ ਵੀ ਆਪਣੀ ਕਾਰ ਰੈਲੀ ਕੱਢੀ।' ਓ. ਐੱਫ. ਬੀ. ਜੇ. ਪੀ. ਦੇ ਪ੍ਰਧਾਨ ਕੁਲਦੀਪ ਸ਼ੇਖਾਵਤ ਨੇ ਕਿਹਾ ਕਿ ਬ੍ਰਿਟੇਨ 'ਚ ਕਰੀਬ 10 ਹਜ਼ਾਰ ਪ੍ਰਵਾਸੀ ਭਾਰਤੀ ਰਹਿੰਦੇ ਹਨ ਜੋ ਭਾਰਤ ਦੀਆਂ ਆਮ ਚੋਣਾਂ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਿੱਸਾ ਲੈ ਰਹੇ ਹਨ। ਉਥੇ ਆਈ. ਓ. ਸੀ. ਯੂ. ਕੇ. ਦੇ ਬੁਲਾਰੇ ਸੁਧਾਕਰ ਗੌੜ ਨੇ ਕਿਹਾ ਕਿ ਸਾਡੀ ਮੁਹਿੰਮ ਦਾ ਥੀਮ ਕਾਂਗਰਸ ਪਾਰਟੀ ਨੂੰ ਵਾਪਸ ਲਿਆ ਕੇ ਭਾਰਤ ਦਾ ਵੱਕਾਰ ਨੂੰ ਹਾਸਲ ਕਰਨਾ ਹੈ। ਇਨ੍ਹਾਂ ਰੈਲੀਆਂ 'ਚ ਸੈਂਕੜੇ ਸਥਾਨਕ ਵਰਕਰ ਅਤੇ ਦੋਹਾਂ ਪਾਰਟੀਆਂ ਦੇ ਸਮਰਥਕ ਸ਼ਾਮਲ ਹੋਏ। ਦੋਵੇਂ ਪਾਰਟੀਆਂ ਚੋਣਾਂ ਦੇ ਮੱਦੇਨਜ਼ਰ ਕਈ ਹੋਰ ਪ੍ਰੋਗਰਾਮ ਵੀ ਆਯੋਜਤ ਕਰਨ ਵਾਲੀਆਂ ਹਨ।


Khushdeep Jassi

Content Editor

Related News