ਦਿੱਲੀ ਵਿਧਾਨ ਸਭਾ ਚੋਣਾਂ : ਚੋਣ ਜ਼ਾਬਤਾ ਉਲੰਘਣਾ ''ਤੇ ਭਾਜਪਾ- ''ਆਪ'' ਨੂੰ ਨੋਟਿਸ
Tuesday, Jan 14, 2020 - 10:33 AM (IST)

ਨਵੀਂ ਦਿੱਲੀ (ਸੰਜੀਵ ਯਾਦਵ)— ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਨੂੰ ਮੁੱਖ ਚੋਣ ਅਧਿਕਾਰੀ ਦਫਤਰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ। ਅਜਿਹੀ ਉਲੰਘਣਾ ਦੇ ਮਾਮਲੇ 'ਤੇ ਉਪਰੋਕਤ ਦਫਤਰ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਤੱਕ 21 ਵਿਅਕਤੀਆਂ 'ਤੇ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ।
ਸੀਨੀਅਰ ਅਧਿਕਾਰਤ ਸੂਤਰ ਨੇ ਦੱਸਿਆ ਕਿ ਚੋਣ ਦਫਤਰ ਨੇ 2 ਨੋਟਿਸ ਇਕ ਭਾਜਪਾ ਅਤੇ 'ਆਪ' ਨੂੰ ਜਾਰੀ ਕਰ ਕੇ ਜਵਾਬ ਮੰਗਿਆ ਹੈ। ਦਫਤਰ ਨੇ ਇਹ ਨੋਟਿਸ ਚੋਣ ਕਮਿਸ਼ਨ ਅਤੇ ਰਾਸ਼ਟਰੀ ਬਾਲ ਰਖਵਾਲੀ ਕਮਿਸ਼ਨ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਜਾਰੀ ਕੀਤਾ ਹੈ। ਪ੍ਰਦੇਸ਼ ਭਾਜਪਾ ਨੇ 'ਆਪ' ਦੇ ਖਿਲਾਫ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੂੰ ਚਿੱਠੀ ਭੇਜ ਕੇ ਸ਼ਿਕਾਇਤ ਕੀਤੀ ਸੀ। ਦਰਅਸਲ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਗੀਤ ਵਿਚ ਬੱਚਿਆਂ ਦੇ ਹੱਥਾਂ ਵਿਚ ਚੋਣ ਨਿਸ਼ਾਨ 'ਝਾੜੂ' ਨੂੰ ਫੜ ਕੇ ਨੱਚਦੇ ਹੋਏ ਦਿਖਾਇਆ ਗਿਆ ਸੀ, ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ।