ਲੋਕ ਸਭਾ ਚੋਣਾਂ : ਭਾਜਪਾ ਦੀ ਤੀਜੀ ਸੂਚੀ ਜਾਰੀ, ਤਾਮਿਲਨਾਡੂ ਤੋਂ 9 ਉਮੀਦਵਾਰਾਂ ਦਾ ਐਲਾਨ
Thursday, Mar 21, 2024 - 06:34 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਯਾਨੀ ਵੀਰਵਾਰ ਨੂੰ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਚ ਤਾਮਿਲਨਾਡੂ ਦੇ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ 'ਚ ਤੇਲੰਗਾਨਾ ਦੀ ਰਾਜਪਾਲ ਰਹੀ ਤਮਿਲਿਸਾਈ ਸੁੰਦਰਰਾਜਨ ਨੂੰ ਚੇਨਈ ਸਾਊਥ ਤੋਂ ਟਿਕਟ ਦਿੱਤਾ ਗਿਆ ਹੈ। ਤਾਮਿਲਨਾਡੂ 'ਚ ਲੋਕ ਸਭਾ ਦੀਆਂ ਕੁੱਲ 39 ਸੀਟਾਂ ਹਨ, ਇਨ੍ਹਾਂ 'ਚੋਂ 10 ਪੀਐੱਮਕੇ ਨੂੰ ਦਿੱਤੀਆਂ ਹਨ। ਪਾਰਟੀ ਹੁਣ ਤੱਕ 276 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਭਾਜਪਾ ਨੇ ਪਹਿਲੀ ਸੂਚੀ 2 ਮਾਰਚ ਨੂੰ ਜਾਰੀ ਕੀਤੀ ਸੀ। ਇਸ 'ਚ 195 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਂ ਸਨ। ਉੱਥੇ ਹੀ ਭਾਜਪਾ ਦੀ ਦੂਜੀ ਸੂਚੀ 13 ਮਾਰਚ ਨੂੰ ਆਈ ਸੀ, ਜਿਸ 'ਚ 72 ਨਾਂ ਸਨ। ਇਸ 'ਚ ਨਾਗਪੁਰ ਤੋਂ ਨਿਤਿਨ ਗਡਕਰੀ, ਮੁੰਬਈ ਨਾਰਥ ਤੋਂ ਪੀਊਸ਼ ਗੋਇਲ ਅਤੇ ਹਮੀਰਪੁਰ ਤੋਂ ਅਨੁਰਾਗ ਠਾਕੁਰ ਨੂੰ ਟਿਕਟ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e