ਬੀਜੇਪੀ ਦਾ ਵੱਡਾ ਐਲਾਨ, ਬਿਹਾਰ ਤੋਂ ਰਾਜਸਭਾ ਦੇ ਉਮੀਦਵਾਰ ਹੋਣਗੇ ਸੁਸ਼ੀਲ ਮੋਦੀ
Friday, Nov 27, 2020 - 09:07 PM (IST)
ਪਟਨਾ - ਬਿਹਾਰ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਬੀਜੇਪੀ ਵੱਲੋਂ ਉਪ-ਮੁੱਖ ਮੰਤਰੀ ਲਈ ਸੁਸ਼ੀਲ ਮੋਦੀ ਦਾ ਨਾਮ ਨਾ ਲੈਣ ਤੋਂ ਬਾਅਦ ਤੋਂ ਹੀ ਅਜਿਹੀ ਉਮੀਦ ਜਤਾਈ ਜਾ ਰਹੀ ਸੀ ਕਿ ਪਾਰਟੀ ਉਨ੍ਹਾਂ ਨੂੰ ਨਵੀਂ ਜ਼ਿੰਮੇਦਾਰੀ ਦੇ ਸਕਦੀ ਹੈ। ਹੋਇਆ ਵੀ ਅਜਿਹਾ ਹੀ ਹੈ। ਬੀਜੇਪੀ ਨੇ ਐਲਾਨ ਕੀਤਾ ਹੈ ਕਿ ਸੁਸ਼ੀਲ ਮੋਦੀ ਰਾਜਸਭਾ ਜਾਣਗੇ। ਬਿਹਾਰ ਤੋਂ ਉਨ੍ਹਾਂ ਉਮੀਦਵਾਰ ਬਣਾਇਆ ਗਿਆ ਹੈ। ਇਹ ਜਾਣਕਾਰੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ ਦਿੱਤੀ ਹੈ।
ਨਿਰੰਕਾਰੀ ਗ੍ਰਾਉਂਡ 'ਚ ਕਿਸਾਨਾਂ ਦਾ ਖ਼ਿਆਲ ਰੱਖੇਗੀ ਕੇਜਰੀਵਾਲ ਸਰਕਾਰ, ਖਾਣ-ਪੀਣ ਦਾ ਕੀਤਾ ਪ੍ਰਬੰਧ
ਤੁਹਾਨੂੰ ਦੱਸ ਦਈਏ ਕਿ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਰਾਮਵਿਲਾਸ ਪਾਸਵਾਨ ਦੇ ਦਿਹਾਂਤ ਤੋਂ ਬਾਅਦ ਬਿਹਾਰ ਦੀ ਸੀਟ ਖਾਲੀ ਹੈ। ਜ਼ਿਕਰਯੋਗ ਹੈ ਕਿ ਸੁਸ਼ੀਲ ਮੋਦੀ 1990 'ਚ ਸਰਗਰਮ ਰਾਜਨੀਤੀ 'ਚ ਆਏ ਅਤੇ ਪਟਨਾ ਸੈਂਟਰਲ ਵਿਧਾਨਸਭਾ ਸੀਟ ਤੋਂ ਚੁਣੇ ਗਏ। 1995 ਅਤੇ 2000 'ਚ ਵੀ ਉਹ ਵਿਧਾਨਸਭਾ ਪੁੱਜੇ। 1996 ਤੋਂ 2004 ਵਿਚਾਲੇ ਉਹ ਬਿਹਾਰ ਵਿਧਾਨਸਭਾ 'ਚ ਨੇਤਾ ਵਿਰੋਧੀ ਧਿਰ ਰਹੇ। ਪਟਨਾ ਹਾਈ ਕੋਰਟ 'ਚ ਉਨ੍ਹਾਂ ਨੇ ਲਾਲੂ ਪ੍ਰਸਾਦ ਖ਼ਿਲਾਫ਼ ਜਨਹਿਤ ਪਟੀਸ਼ਨ ਪਾਈ ਜਿਸਦਾ ਖੁਲਾਸਾ ਚਰਚਿਤ ਚਾਰਾ ਘਪਲੇ ਦੇ ਰੂਪ 'ਚ ਹੋਇਆ ਸੀ। 2004 'ਚ ਸੁਸ਼ੀਲ ਮੋਦੀ ਨੇ ਲੋਕਸਭਾ ਦੀ ਚੋਣ ਲੜੀ ਅਤੇ ਭਾਗਲਪੁਰ ਤੋਂ ਜੇਤੂ ਰਹੇ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ