ਭਾਜਪਾ ਦੇ ‘ਜੈਮ’ ਦਾ ਮਤਲਬ ਝੂਠ, ਹੰਕਾਰ ਅਤੇ ਮਹਿੰਗਾਈ : ਅਖਿਲੇਸ਼ ਯਾਦਵ

Sunday, Nov 14, 2021 - 06:01 PM (IST)

ਲਖਨਊ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਜੈਮ’ ਵਾਲੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਅਗਲੇ ਹੀ ਦਿਨ ਉਸ ਦੀ ਨਵੀਂ ਵਿਆਖਿਆ ਦਿੱਤੀ। ਉਨ੍ਹਾਂ ਨੇ ਭਾਜਪਾ ਦੇ ‘ਜੈਮ’ ਦਾ ਮਤਲਬ ਸਮਝਾਉਂਦੇ ਹੋਏ ਕਿਹਾ ਕਿ ‘ਜੇ’ ਦਾ ਮਤਲਬ (ਝੂਠ), ‘ਏ’ ਦਾ ਮਤਲਬ (ਹੰਕਾਰ)  ਅਤੇ ‘ਐੱਮ’ ਦਾ ਮਤਲਬ (ਮਹਿੰਗਾਈ) ਹੈ। ਸਪਾ ਮੁਖੀ ਨੇ ਕੁਸ਼ੀਨਗਰ ਜ਼ਿਲ੍ਹੇ ’ਚ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿ ਜੇਕਰ ਸਪਾ ਸੱਤਾ ’ਚ ਆਈ ਤਾਂ ਗਰੀਬਾਂ ਨੂੰ ਲਗਾਤਾਰ ਖਾਣਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸ਼ਾਹ ਦੇ ‘ਜੈਮ’ ਵਾਲੇ ਬਿਆਨ ’ਤੇ ਤੰਜ ਕੱਸਦੇ ਹੋਏ ਕਿਹਾ,‘‘ਇੱਧਰ-ਉੱਧਰ ਦੇ ਜੈਮ ਨਾ ਲਭੋ, ਜੈਮ ਇਕੱਲੇ ਚੰਗਾ ਨਹੀਂ ਲੱਗਦਾ ਹੈ। ਸਾਰਿਆਂ ਨੇ ਸਵੇਰ ਦਾ ਨਸ਼ਤਾ ਕੀਤਾ ਹੋਵੇਗਾ ਅਤੇ ਬਿਨਾਂ ਬਟਰ ਦੇ ਤੁਸੀਂ ਵੀ ਨਹੀਂ ਚਲੋਗੇ ਅਤੇ ਇਹ ਭਾਜਪਾ ਵਾਲੇ ਨਹੀਂ ਜਾਣਦੇ ਕਿ ਸ਼ੂਗਰ ’ਚ ਜੈਮ ਨਹੀਂ ਖਾਧਾ ਜਾਂਦਾ ਹੈ।’’ 

ਯਾਦਵ ਨੇ ਕਿਹਾ,‘‘ਬਿਨਾਂ ਬਟਰ ਦੇ ਕੁਝ ਨਹੀਂ ਹੋ ਸਕਦਾ, ਬਟਰ ਦਾ ਮਤਲਬ ਅਗਲੀ ਵਾਰ ਦੱਸਾਂਗੇ ਪਰ ਇੰਨਾ ਜਾਣ ਲਵੋ ਕਿ ਉਨ੍ਹਾਂ ਨੇ ਜੈਮ ਭੇਜਿਆ ਹੈ ਤਾਂ ਅਸੀਂ ਉਨ੍ਹਾਂ ਲਈ ‘ਬਟਰ’ ਭੇਜ ਰਹੇ ਹਾਂ।’’ ਉਨ੍ਹਾਂ ਕਿਹਾ,‘‘ਭਾਜਪਾ ਨੂੰ ਆਪਣੇ ਜੈਮ ਦਾ ਜਵਾਬ ਦੇਣਾ ਹੋਵੇਗਾ, ਕੀ ਉਨ੍ਹਾਂ ਨੇ ਝੂਠ ਬੋਲਣਾ ਬੰਦ ਕਰ ਦਿੱਤਾ ਹੈ? ਕੀ ਉਨ੍ਹਾਂ ਦਾ ਹੰਕਾਰ ਖ਼ਤਮ ਹੋ ਗਿਆ ਹੈ? ਕੀ ਮਹਿੰਗਾਈ ਖ਼ਤਮ ਹੋ ਗਈ ਹੈ? ਭਾਜਪਾ ਨੂੰ ਆਪਣੇ ਝੂਠ, ਹੰਕਾਰ ਅਤੇ ਮਹਿੰਗਾਈ ਦਾ ਜਵਾਬ ਦੇਣਾ ਹੋਵੇਗਾ।’’ ਦੱਸਣਯੋਗ ਹੈ ਕਿ ਸ਼ਾਹ ਨੇ ਐਤਵਾਰ ਨੂੰ ਅਖਿਲੇਸ਼ ਯਾਦਵ ਦੇ ਸੰਸਦੀ ਚੋਣ ਖੇਤਰ ਆਜ਼ਮਗੜ੍ਹ ’ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਇਕ ਜੈਨ (ਜੇ.ਏ.ਐੱਮ. ਪੋਰਟਲ) ਲਿਆਏ ਹਾਂ, ਤਾਂ ਕਿ ਭ੍ਰਿਸ਼ਟਾਚਾਰ ਵਿਹੀਨ ਖਰੀਦੀ ਹੋ ਸਕੇ, ਉਸ ’ਚ ‘ਜੇ’ ਦਾ ਮਤਲਬ ਹੈ ‘ਜਨਧਨ ਬੈਂਕ ਅਕਾਊਂਟ’, ਏ ਦਾ ਮਤਲਬ ਹੈ ਆਧਾਰ ਕਾਰਡ ਅਤੇ ਐੱਮ ਦਾ ਮਤਲਬ ਹੈ ਹਰ ਆਦਮੀ ਨੂੰ ਮੋਬਾਇਲ। ਸ਼ਾਹ ਨੇ ਸਪਾ ’ਤੇ ਤੰਜ ਕੱਸਦੇ ਹੋਏ ਕਿਹਾ ਸੀ,‘‘ਗੁਜਰਾਤ ’ਚ ਦਜੋਂ ਇਸ ਬਾਰੇ ਮੈਂ ਬੋਲਿਆ ਤਾਂ ਸਪਾ ਦੇ ਇਕ ਨੇਤਾ ਬੋਲੇ,‘‘ਅਸੀਂ ਵੀ ਜੈਮ ਲਿਆਏ ਹਾਂ।’’ ਮੈਂ ਪਤਾ ਕਰਵਾਇਆ ਕਿ ਇਨ੍ਹਾਂ ਦਾ ਜੈਮ ਕੀ ਹੈ, ਤਾਂ ਪਤਾ ਲੱਗਾ ਸਮਾਜਵਾਦੀ ਜੈਮ ਦਾ ਮਤਲਬ ਹੈ- ਜੇ ਤੋਂ ਜਿਨਾਹ, ਏ ਤੋਂ ਆਜ਼ਮ ਖਾਨ ਅਤੇ ਐੱਮ ਤੋਂ ਮੁਖਤਾਰ ਅੰਸਾਰੀ।


DIsha

Content Editor

Related News