ਭਾਜਪਾ MP ਨੇ ਕ੍ਰੇਨ ਆਪਰੇਟਰ ਨੂੰ ਜੜਿਆ ਥੱਪੜ, ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

Friday, Oct 31, 2025 - 03:25 PM (IST)

ਭਾਜਪਾ MP ਨੇ ਕ੍ਰੇਨ ਆਪਰੇਟਰ ਨੂੰ ਜੜਿਆ ਥੱਪੜ, ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ 'ਚ ਭਾਜਪਾ ਸੰਸਦ ਮੈਂਬਰ ਗਣੇਸ਼ ਸਿੰਘ ਇਕ ਵਿਵਾਦ 'ਚ ਘਿਰ ਗਏ ਹਨ। ਦਰਅਸਲ 'ਰਨ ਫਾਰ ਯੂਨਿਟੀ' ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਕ ਕ੍ਰੇਨ ਆਪਰੇਟਰ ਨੂੰ ਮੰਚ 'ਤੇ ਥੱਪੜ ਮਾਰ ਦਿੱਤਾ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ, ਘਟਨਾ ਸੇਮਰੀਆ ਚੌਕ ਸਥਿਤ ਡਾ. ਭੀਮਰਾਵ ਅੰਬੇਡਕਰ ਦੀ ਮੂਰਤੀ ਸਥਾਨ ਦੀ ਹੈ। ਸਰਦਾਰ ਵਲੱਭਭਾਈ ਪਟੇਲ ਦੀ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ ਤੋਂ ਬਾਅਦ ਸੰਸਦ ਮੈਂਬਰ ਗਣੇਸ਼ ਸਿੰਘ ਸਨਮਾਨ ਕਰਨ ਪਹੁੰਚੇ ਸਨ।

 

ਉਨ੍ਹਾਂ ਨੂੰ ਹਾਈਡ੍ਰੋਲਿਕ ਕ੍ਰੇਨ ਨਾਲ ਉੱਪਰ ਚੁੱਕਿਆ ਗਿਆ ਸੀ ਪਰ ਹੇਠਾਂ ਉਤਰਦੇ ਸਮੇਂ ਮਸ਼ੀਨ ਅਚਾਨਕ ਝਟਕੇ ਨਾਲ ਰੁਕ ਗਈ, ਜਿਸ ਨਾਲ ਸੰਸਦ ਮੈਂਬਰ ਕੁਝ ਦੇਰ ਹਵਾ 'ਚ ਲਟੇ ਰਹਿ ਗਏ। ਜਿਵੇਂ ਹੀ ਕ੍ਰੇਨ ਹੇਠਾਂ ਆਈ, ਸੰਸਦ ਮੈਂਬਰ ਨੇ ਗੁੱਸੇ 'ਚ ਆਪਰੇਟਰ ਨੂੰ ਬੁਲਾ ਕੇ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਪਰੇਟਰ ਦਾ ਨਾਂ ਵੀ ਗਣੇਸ਼ ਹੈ। ਘਟਨਾ ਦੇ ਸਮੇਂ ਭਾਜਪਾ ਵਰਕਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਲੋਕ ਮੌਜੂਦ ਸਨ। ਅਚਾਨਕ ਹੋਈ ਇਸ ਹਰਕਤ ਨਾਲ ਭਾਜੜ ਦਾ ਮਾਹੌਲ ਬਣ ਗਿਆ।

ਉੱਥੇ ਹੀ ਉੱਥੇ ਮੌਜੂਦ ਲੋਕਾਂ ਨੇ ਪੂਰਾ ਮਾਮਲਾ ਮੋਬਾਇਲ 'ਚ ਰਿਕਾਰਡ ਕਰ ਦਿੱਤਾ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਸਦ ਮੈਂਬਰ ਪਹਿਲੇ ਆਪਰੇਟਰ ਦਾ ਹੱਥ ਫੜ ਕੇ ਖਿੱਚਦੇ ਹਨ ਅਤੇ ਫਿਰ ਉਸ ਦੀ ਗੱਲ੍ਹ 'ਤੇ ਥੱਪੜ ਮਾਰ ਦਿੰਦੇ ਹਨ। ਇਸ ਘਟਨਾ 'ਤੇ ਹੁਣ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ, ਕੁਝ ਨੇ ਸੰਸਦ ਦੇ ਰਵੱਈਏ ਨੂੰ ਗਲਤ ਦੱਸਿਆ ਹੈ ਤਾਂ ਕੁਝ ਨੇ ਇਸ ਨੂੰ ਸੁਰੱਖਿਆ 'ਚ ਲਾਪਰਵਾਹੀ ਕਰਾਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News