ਗੰਦਗੀ ਵਿਚਾਲੇ ਟੂਟੀ-ਫਰੂਟੀ ਬਣਾਏ ਜਾਣ ਦਾ ਵੀਡੀਓ ਵਾਇਰਲ, ਲੋਕਾਂ ਨੇ ਜਤਾਈ ਚਿੰਤਾ

Friday, Sep 04, 2026 - 12:37 PM (IST)

ਗੰਦਗੀ ਵਿਚਾਲੇ ਟੂਟੀ-ਫਰੂਟੀ ਬਣਾਏ ਜਾਣ ਦਾ ਵੀਡੀਓ ਵਾਇਰਲ, ਲੋਕਾਂ ਨੇ ਜਤਾਈ ਚਿੰਤਾ

ਵੈੱਬ ਡੈਸਕ- ਗੰਦਗੀ ਵਿਚਾਲੇ ਟੂਟੀ-ਫਰੂਟੀ ਬਣਾਏ ਜਾਣ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਅੰਡਰਵੀਅਰ 'ਚ ਕੰਮ ਕਰਦੇ ਕਰਮਚਾਰੀ ਗੰਦੇ ਪਾਣੀ 'ਚ ਫਲਾਂ ਦੇ ਟੁਕੜੇ ਛਾਂਟਦੇ ਦਿੱਸੇ ਅਤੇ ਨੇੜੇ-ਤੇੜੇ ਕੂੜਾ ਵੀ ਦਿੱਸ ਰਿਹਾ ਹੈ। 

ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ ਅਤੇ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੀ ਹੈ ਪਰ ਇਸ ਦੇ ਸਹੀ ਸਥਾਨ ਅਤੇ ਤਰੀਕ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News