ਰਾਜ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਦੇ ਤਿੰਨ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ

Monday, Jul 13, 2026 - 02:14 PM (IST)

ਰਾਜ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਦੇ ਤਿੰਨ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ

ਕੋਲਕਾਤਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਿੰਨ ਉਮੀਦਵਾਰਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਈਕ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸੀਟਾਂ ਲਈ ਵੋਟਿੰਗ 24 ਜੁਲਾਈ ਨੂੰ ਹੋਵੇਗੀ। ਅਧਿਕਾਰੀਆਂ ਅਨੁਸਾਰ, ਤਿੰਨੋਂ ਨੇਤਾਵਾਂ ਨੇ ਪੱਛਮੀ ਬੰਗਾਲ ਵਿਦਾਨ ਸਭਾ 'ਚ ਚੋਣ ਅਧਿਕਾਰੀ ਦੇ ਸਾਹਮਣੇ ਆਪਣੇ ਨਾਮਜ਼ਦਗੀ ਪੱਤਰ ਜਮ੍ਹਾ ਕੀਤੇ। ਇਹ ਤਿੰਨੋਂ ਰਾਜ ਸਭਾ ਸੀਟਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਈਕ ਦੇ ਰਾਜ ਸਭਾ ਮੈਂਬਰ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਤ੍ਰਿਣਮੂਲ ਕਾਂਗਰਸ ਛੱਡਣ ਤੋਂ ਬਾਅਦ ਖਾਲੀ ਹੋਈਆਂ ਸਨ।

ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਦੀ ਹਾਰ ਤੋਂ ਬਾਅਦ, ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਹੁਣ ਉਹ ਕਰੀਬ ਇਕ ਮਹੀਨੇ ਬਾਅਦ ਭਾਜਪਾ ਦੀ ਟਿਕਟ 'ਤੇ ਸੰਸਦ 'ਚ ਪਹੁੰਚਣ ਲਈ ਤਿਆਰ ਹਨ। ਤਿੰਨੋਂ ਨੇਤਾ 9 ਜੁਲਾਈ ਨੂੰ ਭਾਜਪਾ 'ਚ ਸ਼ਾਮਲ ਹੋਏ ਅਤੇ ਕੁਝ ਘੰਟਿਆਂ ਦੇ ਅੰਦਰ ਪਾਰਟੀ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਤੋਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਵਜੋਂ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ਨਚ ਭਾਜਪਾ ਦੀ ਜਿੱਤ ਤੋਂ ਬਾਅਦ ਇਹ ਪਹਿਲਾ ਵੱਡਾ ਮੌਕਾ ਹੈ ਜਦੋਂ ਤ੍ਰਿਣਮੂਲ ਦੇ ਸਾਬਕਾ ਨੇਤਾਵਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਹੈ।

ਇਸ ਨੂੰ ਇਸ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਲ ਕਰਨ 'ਤੇ ਲੱਗੀ ਗੈਰ-ਰਸਮੀ ਰੋਕ ਉਨ੍ਹਾਂ ਨੇਤਾਵਾਂ 'ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੂੰ ਪਾਰਟੀ ਰਾਜਨੀਤਕ ਰੂਪ ਨਾਲ ਭਰੋਸੇਯੋਗ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਮੰਨਦੀ ਹੈ। ਚੋਣ ਕਮਿਸ਼ਨ ਦੀ ਨੋਟੀਫਿਕੇਸ਼ਨ ਅਨੁਸਾਰ, ਰਾਜ ਸਭਾ ਦੀਆਂ ਤਿੰਨੋਂ ਖਾਲੀ ਸੀਟਾਂ ਲਈ ਵੱਖ-ਵੱਖ ਚੋਣਾਂ ਹੋਣਗੀਆਂ ਅਤੇ ਹਰੇਕ ਸੀਟ ਨੂੰ ਆਜ਼ਾਦ ਚੋਣ ਮੰਨਿਆ ਜਾਵੇਗਾ। ਹਾਲਾਂਕਿ ਤਿੰਨੋਂ ਜ਼ਮਨੀ ਚੋਣਾਂ ਇਕ ਹੀ ਪ੍ਰੋਗਰਾਮ ਦੇ ਅਧੀਨ ਕਰਵਾਈਆਂ ਜਾਣਗੀਆਂ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਦੇ 207 ਵਿਧਾਇਕ ਹਨ। ਅਜਿਹੇ 'ਚ ਪਾਰਟੀ ਹਰੇਕ ਸੀਟ 'ਤੇ ਆਪਣੇ ਦਮ 'ਤੇ ਜਿੱਤ ਹਾਸਲ ਕਰਨ ਦੀ ਸਥਿਤੀ 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News