ਗਠਜੋੜ ਲਈ ਭਾਜਪਾ ਦਰ-ਦਰ ਦੀਆਂ ਖਾ ਰਹੀ ਹੈ ਠੋਕਰਾਂ : ਮਾਇਆਵਤੀ
Wednesday, Feb 20, 2019 - 09:55 PM (IST)

ਨਵੀਂ ਦਿੱਲੀ (ਭਾਸ਼ਾ)–ਬਸਪਾ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਸਪਾ-ਬਸਪਾ ਗਠਜੋੜ ਤੋਂ ਘਬਰਾ ਕੇ ਭਾਜਪਾ ਨੂੰ ਹੁਣ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਪਾਰਟੀਆਂ ਨਾਲ ਗਠਜੋੜ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਮਾਇਆਵਤੀ ਨੇ ਬੁੱਧਵਾਰ ਟਵੀਟ ਕਰ ਕੇ ਕਿਹਾ ਕਿ ਭਾਜਪਾ ਵਲੋਂ ਲੋਕ ਸਭਾ ਦੀਆਂ ਚੋਣਾਂ ਲਈ ਪਹਿਲਾਂ ਬਿਹਾਰ, ਫਿਰ ਮਹਾਰਾਸ਼ਟਰ ਅਤੇ ਹੁਣ ਤਾਮਿਲਨਾਡੂ ਵਿਚ ਪੂਰੀ ਲਾਚਾਰੀ ਨਾਲ ਝੁਕ ਕੇ ਗਠਜੋੜ ਕਰਨਾ ਪੈ ਰਿਹਾ ਹੈ। ਕੀ ਇਹ ਸਭ ਕੁਝ ਪਾਰਟੀ ਦੀ ਮਜ਼ਬੂਤ ਲੀਡਰਸ਼ਿਪ ਨੂੰ ਦਰਸਾਉਂਦਾ ਹੈ?