ਬਿਟਕੁਆਇਨ ਨੂੰ ਲੈ ਕੇ ਅਰੁਣ ਜੇਤਲੀ ਨੇ ਦਿੱਤੀ ਚੇਤਾਵਨੀ

01/02/2018 8:25:28 PM

ਨਵੀਂ ਦਿੱਲੀ —ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਵਾਰ ਫਿਰ ਇਹ ਸਾਫ ਕਰ ਦਿੱਤਾ ਹੈ ਕਿ ਬਿਟਕੁਆਇਨ ਭਾਰਤ 'ਚ ਕਾਨੂੰਨੀ ਨਹੀਂ ਹੈ। ਦੇਸ਼ 'ਚ ਬਿਟਕੁਆਇਨ ਕਰੰਸੀ 'ਚ ਵਧਦੇ ਚਲਨ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ 'ਤੇ ਜੇਤਲੀ ਨੇ ਰਾਜਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਭਾਰਤ 'ਚ ਇਹ ਲੀਗਲ ਨਹੀਂ ਹੈ। ਜੇਤਲੀ ਨੇ ਦੱਸਿਆ ਕਿ ਇਕ ਐਕਸਪਰਟ ਗਰੁੱਪ ਬਿਟਕੁਆਇਨ ਜਿਹੀ ਵਰਚੁਅਲ ਕਰੰਸੀ ਦੇ ਬਾਰੇ 'ਚ ਸੁਝਾਅ ਦੇਣ ਲਈ ਬਣਾਇਆ ਗਿਆ ਹੈ ਅਤੇ ਉਹ ਜਲਦ ਹੀ ਆਪਣੀ ਰਿਪੋਰਟ ਸੌਂਪੇਗਾ। ਰਿਪੋਰਟ ਤੋਂ ਬਾਅਦ ਹੀ ਸਰਕਾਰ ਇਸ ਮਾਮਲੇ 'ਤੇ ਕੋਈ ਫੈਸਲਾ ਲਵੇਗੀ। ਅਸੀਂ ਵਰਚੁਅਲ ਕਰੰਸੀ 'ਤੇ ਗਲੋਬਲ ਮਾਹੌਲ ਨੂੰ ਵੀ ਸਮਝਾਂਗੇ।
ਰਾਜਸਭਾ 'ਚ ਇਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਅਰੁਣ ਜੇਤਲੀ ਨੇ ਕਿਹਾ ਕਿ 24 ਦਸੰਬਰ 2013 ਤੋਂ ਹੀ ਸਰਕਾਰ ਅਤੇ ਰਿਜ਼ਰਵ ਬੈਂਕ ਨੇ ਬਿਟਕੁਆਇਨ ਅਤੇ ਦੂਜੀ ਵਰਚੁਅਲ ਕਰੰਸੀ ਨੂੰ ਲੈ ਕੇ ਸਟੈਂਡ ਸਮਾਨ ਹੈ। ਕਈ ਵਾਰ ਨੋਟਿਫੇਕਸ਼ਨ ਦੇ ਜ਼ਰੀਏ ਸਰਕਾਰ ਅਤੇ ਆਰ. ਬੀ. ਆਈ. ਨੇ ਇਹ ਦੱਸਿਆ ਹੈ ਕਿ ਬਿਟਕੁਆਇਨ ਨੂੰ ਭਾਰਤ 'ਚ ਕਾਨੂੰਨੀ ਅਤੇ ਲੀਗਲ ਟੈਂਡਰ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐਕਸਪਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਰਕਾਰ ਇਸ ਮਾਮਲੇ 'ਤੇ ਕੋਈ ਫੈਸਲਾ ਲਵੇਗੀ ਅਤੇ ਫਿਰ ਮਾਮਲੇ ਨੂੰ ਸਮਝਣ ਤੋਂ ਬਾਅਦ ਹੀ ਕੋਈ ਕਦਮ ਚੁਕੇਗੀ। 


Related News