ਜਨਮਦਿਨ ਦੀ ਪਾਰਟੀ ''ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

Tuesday, Mar 03, 2026 - 10:45 AM (IST)

ਜਨਮਦਿਨ ਦੀ ਪਾਰਟੀ ''ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕ੍ਰਿਸ਼ਨਾ ਨਗਰ ਇਲਾਕੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਜਨਮਦਿਨ ਦੀ ਪਾਰਟੀ ਦੌਰਾਨ ਚੱਲੀ ਗੋਲੀ ਨੇ 13 ਸਾਲਾ ਮਾਸੂਮ ਉਨੈਜ ਦੀ ਜਾਨ ਲੈ ਲਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਦੀ ਸੁਰੱਖਿਆ ਵਿਵਸਥਾ 'ਤੇ ਵੀ ਕਈ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ - ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ

ਕੀ ਹੈ ਪੂਰਾ ਮਾਮਲਾ?
ਮ੍ਰਿਤਕ ਉਨੈਜ ਸਰੋਜਨੀ ਨਗਰ ਦੇ ਰਹਿਣ ਵਾਲੇ ਬਿਜਲੀ ਕਾਰੋਬਾਰੀ ਜ਼ਮੀਰ ਖਾਨ ਦਾ ਪੁੱਤਰ ਸੀ ਅਤੇ 7ਵੀਂ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੋਮਵਾਰ ਸ਼ਾਮ ਨੂੰ ਉਨੈਜ ਦੇ ਕੁਝ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਸਨ। ਦੋਸਤਾਂ ਨੇ ਦੱਸਿਆ ਸੀ ਕਿ ਉਹ ਨੇੜੇ ਹੀ ਇੱਕ ਜਨਮਦਿਨ ਦੀ ਪਾਰਟੀ ਵਿੱਚ ਜਾ ਰਹੇ ਹਨ। ਪਰ ਸ਼ਾਮ ਕਰੀਬ 6:30 ਵਜੇ ਪਰਿਵਾਰ ਨੂੰ ਇੱਕ ਫੋਨ ਆਇਆ, ਜਿਸ ਨੇ ਉਨ੍ਹਾਂ ਦੀ ਦੁਨੀਆ ਉਜਾੜ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਉਨੈਜ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ - ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ ਸੁੱਟੀ ਲਾਸ਼

ਪਿਤਾ ਦਾ ਗੰਭੀਰ ਦੋਸ਼- 'ਸਾਜ਼ਿਸ਼ ਤਹਿਤ ਕੀਤਾ ਕਤਲ'
ਉਨੈਜ ਦੇ ਪਿਤਾ ਜ਼ਮੀਰ ਖਾਨ ਨੇ ਇਸ ਨੂੰ ਹਾਦਸਾ ਨਹੀਂ ਬਲਕਿ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸਿੱਧਾ ਕਤਲ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਯੋਜਨਾਬੱਧ ਤਰੀਕੇ ਨਾਲ ਘਰੋਂ ਬੁਲਾਇਆ ਗਿਆ ਸੀ। ਪਿਤਾ ਦਾ ਦਾਅਵਾ ਹੈ ਕਿ ਉਨੈਜ ਦੇ ਸਿਰ ਵਿੱਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਹੈ, ਜੋ ਕਿ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਪੁਲਸ ਨੇ ਮੌਕੇ 'ਤੇ ਮੌਜੂਦ ਉਨੈਜ ਦੇ ਤਿੰਨੋਂ ਨਾਬਾਲਗ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਦਿੱਲੀ ਦੇ ਕਈ ਨਾਮੀ ਸਕੂਲਾਂ 'ਚ ਬੰਬ! ਮਚੀ ਹਾਹਾਕਾਰ

ਪੁਲਸ ਦੀ ਥਿਊਰੀ- 'ਐਕਸੀਡੈਂਟਲ ਫਾਇਰ' ਦੀ ਆਸ਼ੰਕਾ
ਦੂਜੇ ਪਾਸੇ, ਪੁਲਸ ਇਸ ਮਾਮਲੇ ਨੂੰ ਲਾਪਰਵਾਹੀ ਦਾ ਨਤੀਜਾ ਮੰਨ ਰਹੀ ਹੈ। ਡੀ.ਸੀ.ਪੀ. (ਸੈਂਟਰਲ) ਨਿਪੁਣ ਅਗਰਵਾਲ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ 'ਐਕਸੀਡੈਂਟਲ ਫਾਇਰ' (ਅਣਜਾਣੇ ਵਿੱਚ ਚੱਲੀ ਗੋਲੀ) ਦਾ ਲੱਗ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਮੌਜੂਦ ਚਾਰੇ ਲੜਕੇ ਨਾਬਾਲਗ ਸਨ। ਖੇਡਦੇ ਸਮੇਂ ਜਾਂ ਲਾਪਰਵਾਹੀ ਨਾਲ ਗੈਰ-ਕਾਨੂੰਨੀ ਹਥਿਆਰ ਤੋਂ ਗੋਲੀ ਚੱਲ ਗਈ, ਜੋ ਉਨੈਜ ਦੇ ਸਿਰ ਵਿੱਚ ਜਾ ਲੱਗੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਗੈਰ-ਕਾਨੂੰਨੀ ਪਿਸਤੌਲ ਕਿਸ ਦਾ ਸੀ? ਨਾਬਾਲਗ ਬੱਚਿਆਂ ਤੱਕ ਹਥਿਆਰ ਕਿਵੇਂ ਪਹੁੰਚਿਆ? ਕੀ ਪਾਰਟੀ ਵਾਲੀ ਥਾਂ 'ਤੇ ਕੋਈ ਵੱਡਾ ਵਿਅਕਤੀ ਮੌਜੂਦ ਸੀ?

ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ
ਰਾਜਧਾਨੀ ਦੇ ਵਿਚਕਾਰ ਨਾਬਾਲਗਾਂ ਦੀ ਪਾਰਟੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਪਹੁੰਚ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News