ਜਾਣੋ ਨਰਿੰਦਰ ਮੋਦੀ ਦੇ ਚਾਹ ਵਿਕ੍ਰੇਤਾ ਤੋਂ ਪੀ. ਐੱਮ. ਬਣਨ ਦਾ ਦਿਲਚਸਪ ਸਫਰ

09/17/2019 9:22:57 AM

ਨਵੀਂ ਦਿੱਲੀ—ਗੁਜਰਾਤ ਦੇ ਇੱਕ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲਾ 8 ਸਾਲਾ ਬੱਚਾ ਜੋ ਅੱਜ ਭਾਰਤੀ ਰਾਜਨੀਤੀ 'ਚ ਇੱਕ ਮਹਾਨ ਨੇਤਾ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਇਆ ਹੈ। ਗਰੀਬੀ 'ਚ  ਬੀਤੇ ਬਚਪਨ ਤੋਂ ਲੈ ਕੇ ਰਾਜਨੀਤੀ ਦੇ ਸ਼ਿਖਰ ਤੱਕ ਪਹੁੰਚਣ 'ਚ ਸਖਤ ਮਿਹਨਤ, ਲਗਾਤਾਰ ਸੰਘਰਸ਼ ਅਤੇ ਭਾਰਤ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮ ਦਿਨ ਹੈ। ਗੁਜਰਾਤ 'ਚ ਮੇਹਸਾਣ ਜ਼ਿਲੇ ਦੇ ਵਡਨਗਰ ਕਸਬੇ 'ਚ 17 ਸਤੰਬਰ 1950 ਨੂੰ ਨਰਿੰਦਰ ਦਾਮੋਦਰਦਾਸ ਮੋਦੀ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਦਾਮੋਦਾਰ ਦਾਸ ਮੂਲਚੰਦ ਮੋਦੀ ਅਤੇ ਮਾਤਾ ਹੀਰਾਬੇਨ ਸਨ। ਬਚਪਨ ਤੋਂ ਹੀ ਨਰਿੰਦਰ ਮੋਦੀ ਆਮ ਬੱਚਿਆ ਤੋਂ ਬਿਲਕੁਲ ਵੱਖਰੇ ਸਨ। ਮੁੱਢਲੀ ਪੜ੍ਹਾਈ ਵਡਨਗਰ ਦੇ ਭਾਗਵਤਚਾਰੀਆ ਨਰਾਇਣਚਾਰੀਆਂ ਸਕੂਲ 'ਚ ਕੀਤੀ ਸੀ। ਪੜ੍ਹਾਈ ਦੇ ਨਾਲ-ਨਾਲ ਨਰਿੰਦਰ ਮੋਦੀ ਨਾਟਕਬਾਜ਼ੀ ਅਤੇ ਐੱਨ. ਸੀ. ਸੀ 'ਚ ਭਾਗ ਲੈਂਦੇ ਸਨ। ਵਡਨਗਰ ਦੀਆਂ ਤੰਗ ਗਲੀਆਂ 'ਚ ਬਣੇ 12 ਫੁੱਟ ਚੌੜੇ ਅਤੇ 40 ਫੁੱਟ ਲੰਬੇ ਮਿੱਟੀ ਦੇ ਘਰ 'ਚ ਨਰਿੰਦਰ ਮੋਦੀ ਨੇ ਆਪਣੇ ਵੱਡੇ ਪਰਿਵਾਰ 'ਚ ਬਚਪਨ ਗੁਜਾਰਿਆਂ।

PunjabKesari

ਇੱਥੇ ਦੱਸਿਆ ਜਾਂਦਾ ਹੈ ਕਿ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ 80 ਕਿਲੋਮੀਟਰ ਦੂਰ ਵਡਨਗਰ ਕਸਬੇ 'ਚ ਛੋਟਾ ਜਿਹਾ ਰੇਲਵੇ ਸਟੇਸ਼ਨ ਸੀ, ਜਿੱਥੇ ਨਰਿੰਦਰ ਮੋਦੀ ਦੇ ਪਿਤਾ ਦੀ ਛੋਟੀ ਜਿਹੀ ਚਾਹ ਦੀ ਦੁਕਾਨ ਸੀ। 8 ਸਾਲ ਦੀ ਉਮਰ 'ਚ ਸਵੇਰਸਾਰ ਨਰਿੰਦਰ ਮੋਦੀ ਪਲੇਟਫਾਰਮ 'ਤੇ ਪਹੁੰਚ ਜਾਂਦੇ, ਜਿੱਥੇ ਉਨ੍ਹਾਂ ਦੇ ਪਿਤਾ ਚਾਹ ਬਣਾਉਂਦੇ ਅਤੇ ਨਰਿੰਦਰ ਮੋਦੀ ਚਾਹ ਟ੍ਰੇਨ 'ਚ ਵੇਚਦੇ ਸਨ। ਦੱਸ ਦੇਈਏ ਕਿ ਉਸ ਸਮੇਂ ਵਡਨਗਰ ਰੇਲਵੇ ਸਟੇਸ਼ਨ ਛੋਟਾ ਜਿਹਾ ਸੀ ਅਤੇ ਦਿਨ 'ਚ ਸਿਰਫ 2 ਵਾਰ ਹੀ ਟ੍ਰੇਨ ਆਉਂਦੀ ਸੀ, ਜਿਸ ਕਰਕੇ ਨਰਿੰਦਰ ਮੋਦੀ ਨੂੰ ਦੁਪਹਿਰ ਦੇ ਸਮੇਂ ਜਦੋਂ ਸਕੂਲ 'ਚ 1 ਘੰਟੇ ਦੀ ਛੁੱਟੀ ਹੁੰਦੀ ਤਾਂ ਸਕੂਲ ਤੋਂ ਭੱਜਦਾ ਹੋਇਆ ਪਿਤਾ ਦੇ ਕੰਮ 'ਚ ਹੱਥ ਵਟਾਉਂਦਾ ਅਤੇ ਫਿਰ ਘੰਟੀ ਵੱਜਣ 'ਤੇ ਵਾਪਸ ਸਕੂਲ ਪਹੁੰਚ ਜਾਂਦਾ।

PunjabKesari

ਬਚਪਨ ਤੋਂ ਹੀ ਨਰਿੰਦਰ ਮੋਦੀ ਦਾ ਸੁਭਾਅ ਵੱਖਰਾ ਸੀ। ਇੱਕ ਪਾਸੇ ਉਹ ਸੰਨਿਆਸੀ ਜੀਵਨ ਪਸੰਦ ਕਰਦੇ ਸੀ ਅਤੇ ਦੂਜੇ ਪਾਸੇ ਇੱਕ ਪ੍ਰਚਾਰਕ ਵੀ ਸੀ। ਨਰਿੰਦਰ ਮੋਦੀ ਦੇ ਇਸ ਸੁਭਾਅ ਨੂੰ ਦੇਖ ਕੇ ਪਰਿਵਾਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਨਰਿੰਦਰ ਮੋਦੀ ਘਰ-ਬਾਰ ਛੱਡ ਕੇ ਚਲਾ ਨਾ ਜਾਵੇ। ਇਸ ਲਈ ਮਾਤਾ ਹੀਰਾਬੇਨ ਨੇ 18 ਸਾਲ ਦੀ ਉਮਰ 'ਚ ਨਰਿੰਦਰ ਮੋਦੀ ਦਾ ਵਿਆਹ ਗੁਜਰਾਤ 'ਚ ਬਾਂਸਕਾਠਾ ਜ਼ਿਲੇ ਦੇ ਰਾਜੋਸਾਨੀ ਪਿੰਡ 'ਚ ਰਹਿਣ ਵਾਲੀ ਜਸ਼ੋਦਾਬੇਨ ਨਾਲ ਕਰ ਦਿੱਤਾ ਸੀ। ਜਸ਼ੋਦਾਬੇਨ ਵਿਆਹ ਤੋਂ ਬਾਅਦ ਜਦੋਂ ਸਹੁਰੇ ਘਰ ਨਰਿੰਦਰ ਮੋਦੀ ਨਾਲ ਪਹੁੰਚੀ ਪਰ ਅਗਲੇ ਦਿਨ ਨਰਿੰਦਰ ਮੋਦੀ ਸਵੇਰੇ 6 ਵਜੇ ਦੀ ਟ੍ਰੇਨ 'ਚ ਸਵਾਰ ਹੋ ਕੇ ਅਹਿਮਦਾਬਾਦ ਚਲੇ ਗਏ।

PunjabKesari

18 ਸਾਲ ਦੀ ਉਮਰ 'ਚ ਨਰਿੰਦਰ ਮੋਦੀ ਦਾ ਘਰ ਬਾਰ ਛੱਡ ਕੇ ਦੂਰ ਚਲੇ ਜਾਣਾ ਅਤੇ ਇੰਨਾ ਸਮਾਂ ਕਿੱਥੇ ਰਹੇ ਇਸ ਸੰਬੰਧੀ ਅੱਜ ਤੱਕ ਉਨ੍ਹਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਹੈ ਪਰ ਪੀ. ਐੱਮ. ਨਰਿੰਦਰ ਮੋਦੀ ਨੇ ਖੁਦ ਦੱਸਿਆ ਹੈ ਕਿ ਸੰਨਿਆਸ ਦੇ ਇਸ ਸਮੇਂ ਕੁਝ ਸਮਾਂ ਪੱਛਮੀ ਬੰਗਾਲ 'ਚ ਬਣੇ ਵੈਲੂਰ ਮੱਠ 'ਚ ਵੀ ਰਹੇ ਅਤੇ ਫਿਰ ਹਿਮਾਲਿਆਂ ਦੀਆਂ ਪਹਾੜੀਆਂ 'ਚ 3 ਸਾਲਾਂ ਤੱਕ ਰਹੇ। ਨਰਿੰਦਰ ਮੋਦੀ ਦੇ ਘਰ ਛੱਡਣ ਤੋਂ ਬਾਅਦ ਮਾਤਾ ਹੀਰਾਬੇਨ ਨੂੰ ਕਾਫੀ ਦੁੱਖ ਲੱਗਾ ਫਿਰ ਜਦੋਂ ਇੱਕ ਦਿਨ ਉਹ ਘਰ ਵਾਪਸ ਪਰਤੇ ਤਾਂ ਇਹ ਘਰ ਵਾਪਸੀ ਸਿਰਫ ਚੰਦ ਕੁ ਮਿੰਟਾਂ ਦੀ ਸੀ ਕਿਉਂਕਿ ਉਸ ਸਮੇਂ ਨਰਿੰਦਰ ਮੋਦੀ ਆਪਣੀ ਮਾਂ ਅਤੇ ਵੱਡੀ ਭੈਣ ਨੂੰ ਮਿਲ ਕੇ ਵਾਪਸ ਅਹਿਮਦਾਬਾਦ ਚਲੇ ਗਏ। ਅਹਿਮਦਾਬਾਦ ਜਦੋਂ ਉਸ ਬੱਸ ਸਟੈਂਡ ਪਹੁੰਚੇ, ਜਿੱਥੇ ਨਰਿੰਦਰ ਮੋਦੀ ਦੇ ਚਾਚੇ ਦੀ ਕੰਟੀਨ 'ਚ ਖਜਾਨਚੀ ਦੇ ਤੌਰ ਤੇ ਕੰਮ ਕੀਤਾ। ਉਸ ਦੇ ਕੰਮ ਤੋਂ ਸਾਰੇ ਹੀ ਪ੍ਰਭਾਵਿਤ ਹੋਏ ਸਨ। ਇੱਥੇ ਹੀ ਦੁਬਾਰਾ ਫਿਰ ਉਹ ਆਰ. ਐੱਸ. ਐੱਸ. (ਰਾਸ਼ਟਰੀ ਸਵੈ ਸੇਵਕ ਸੰਘ) ਪ੍ਰਚਾਰਕ ਬਣ ਗਏ। 

PunjabKesari

ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ 1980 'ਚ ਗੁਜਰਾਤ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ 'ਚ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ। 1985 'ਚ ਭਾਜਪਾ ਨਾਲ ਜੁੜ ਗਏ ਅਤੇ 2001 ਤੱਕ ਪਾਰਟੀ 'ਚ ਕਈ ਅਹੁਦਿਆਂ 'ਤੇ ਕੰਮ ਕੀਤਾ। 2001 'ਚ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ 2014 'ਚ ਲੋਕ ਸਭਾ ਚੋਣ ਜਿੱਤ ਕੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ। 2019 ਚ ਫਿਰ ਲੋਕ ਸਭਾ ਚੋਣਾਂ 'ਚ  ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। 


Iqbalkaur

Content Editor

Related News