ਬਿਹਾਰ ’ਚ 4 ਹੱਥਾਂ-ਪੈਰਾਂ ਵਾਲੇ ਬੱਚੇ ਦਾ ਜਨਮ, ਲੋਕ ਮੰਨ ਰਹੇ ਰੱਬ ਦਾ ਅਵਤਾਰ

01/19/2022 11:49:53 PM

ਕਟਿਹਾਰ– ਬਿਹਾਰ ਦੇ ਕਟਿਹਾਰ ਜ਼ਿਲੇ ’ਚ 4 ਹੱਥਾਂ ਤੇ 4 ਪੈਰਾਂ ਵਾਲੇ ਬੱਚੇ ਦਾ ਜਨਮ ਹੋਣ ’ਤੇ ਲੋਕ ਇਸ ਨੂੰ ਦੈਵੀ ਚਮਤਕਾਰ ਮੰਨ ਰਹੇ ਹਨ। ਲੋਕਾਂ ਨੇ ਬੱਚੇ ਨੂੰ ਰੱਬ ਦਾ ਅਵਤਾਰ ਕਿਹਾ ਹੈ। ਅਸਲ ’ਚ ਬੀਤੇ ਦਿਨੀਂ ਕਟਿਹਾਰ ਸਦਰ ਹਸਪਤਾਲ ’ਚ ਇਕ ਔਰਤ ਨੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਨੂੰ ਵੇਖਣ ਲਈ ਹਸਪਤਾਲ ’ਚ ਲੋਕਾਂ ਦੀ ਭੀੜ ਲੱਗ ਗਈ ਸੀ।

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਇਕ ਨਿੱਜੀ ਕਲੀਨਿਕ ਵਿਚ 3 ਤੋਂ 4 ਵਾਰ ਅਲਟ੍ਰਾਸਾਊਂਡ ਕਰਵਾਇਆ ਗਿਆ। ਹੋ ਸਕਦਾ ਹੈ ਇਸੇ ਕਾਰਨ ਬੱਚੇ ’ਤੇ ਅਸਰ ਪਿਆ ਹੋਵੇ। ਡਾਕਟਰਾਂ ਅਨੁਸਾਰ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਉਸ ਵਿਚ ਅਨੋਖਾ, ਅਜੂਬਾ ਜਾਂ ਦੈਵੀ ਚਮਤਕਾਰ ਵਰਗੀ ਕੋਈ ਗੱਲ ਨਹੀਂ। ਮੈਡੀਕਲ ਸਾਇੰਸ ਵਿਚ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ।

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News