ਬ੍ਰਿਕਸ ਸੰਸਦੀ ਮੰਚ ਦੀ ਬੈਠਕ ''ਚ ਹਿੱਸਾ ਲੈਣ ਲਈ ਰੂਸ ਰਵਾਨਾ ਹੋਏ ਓਮ ਬਿਰਲਾ
Wednesday, Jul 10, 2024 - 02:48 PM (IST)
ਨਵੀਂ ਦਿੱਲੀ (ਵਾਰਤਾ)- ਲੋਕ ਸਭਾ ਸਪੀਕਰ ਓਮ ਬਿਰਲਾ ਬੁੱਧਵਾਰ ਨੂੰ ਬ੍ਰਿਕਸ ਸੰਸਦੀ ਮੰਚ ਦੀ ਬੈਠਕ 'ਚ ਹਿੱਸਾ ਲੈਣ ਲਈ ਰੂਸ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਰੂਸ ਦੇ ਸੇਂਟ ਪੀਟਰਸਬਰਗ 'ਚ 11 ਅਤੇ 12 ਜੁਲਾਈ ਨੂੰ ਬ੍ਰਿਕਸ ਸੰਸਦੀ ਮੰਚ ਦੀ ਬੈਠਕ ਹੋਣ ਵਾਲੀ ਹੈ, ਜਿਸ 'ਚ ਬਿਰਲਾ ਭਾਰਤੀ ਸੰਸਦੀ ਦਲ ਦੀ ਅਗਵਾਈ ਕਰ ਰਹੇ ਹਨ। ਰਾਜ ਸਭਾ ਦੇ ਡਿਪਟੀ ਸਪੀਕਰ ਹਰਿਵੰਸ਼ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਓਮ ਬਿਰਲਾ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਲੋਕ ਸਭਾ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਅਤੇ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਭਾਰਤੀ ਸੰਸਦੀ ਦਲ 'ਚ ਸ਼੍ਰੀ ਬਿਰਲਾ ਤੋਂ ਇਲਾਵਾ ਸ਼੍ਰੀ ਹਰਿਵੰਸ਼, ਰਾਜ ਸਭਾ ਮੈਂਬਰ ਸ਼ੰਭੂ ਸ਼ਰਨ ਪਟੇਲ ਅਤੇ ਲੋਕ ਸਭਾ ਸਪੀਕਰ ਦੇ ਵਿਸ਼ੇਸ਼ ਕਰਤੱਵ ਅਧਿਕਾਰੀ (ਓ.ਐੱਸ.ਡੀ.) ਰਾਜੀਵ ਦੱਤਾ ਸ਼ਾਮਲ ਹਨ। ਸ਼੍ਰੀ ਬਿਰਲਾ ਸੰਮੇਲਨ ਦੌਰਾਨ ਹੋਰ ਦੇਸ਼ਾਂ ਦੀ ਸੰਸਦ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਨਾਲ ਹੀ ਸੰਮੇਲਨ ਨਾਲ ਜੁੜੇ ਵਿਸ਼ਿਆਂ 'ਤੇ ਭਾਰਤ ਦਾ ਪੱਖ ਰੱਖਣਗੇ। ਸ਼੍ਰੀ ਬਿਰਲਾ ਯਾਤਰਾ ਦੌਰਾਨ ਮਾਸਕੋ 'ਚ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e