ਉੱਤਰ ਤੋਂ ਦੱਖਣ ਤੱਕ ਬਰਡ ਫਲੂ ਦੀ ਦਹਿਸ਼ਤ, ਹਰਕਤ ’ਚ ਸਰਕਾਰਾਂ

Wednesday, Jan 06, 2021 - 05:36 PM (IST)

ਉੱਤਰ ਤੋਂ ਦੱਖਣ ਤੱਕ ਬਰਡ ਫਲੂ ਦੀ ਦਹਿਸ਼ਤ, ਹਰਕਤ ’ਚ ਸਰਕਾਰਾਂ

ਨਵੀਂ ਦਿੱਲੀ : ਪਿਛਲੇ ਸਾਲ ਦੁਨੀਆ ਭਰ ’ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲਣ ਤੋਂ ਬਾਅਦ 2021 ਦੀ ਸ਼ੁਰੂਅਾਤ ਬਰਡ ਫਲੂ ਦੀ ਦਸਤਕ ਨਾਲ ਹੋਈ ਹੈ। ਦੇਸ਼ ਦੇ 6 ਰਾਜਾਂ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਕੇਰਲਾ, ਹਰਿਅਾਣਾ ਅਤੇ ਹਿਮਾਚਲ ਪ੍ਰਦੇਸ਼ ’ਚ ਪੰਛੀਅਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਰਾਜਾਂ ਦੀਅਾਂ ਸਰਕਾਰਾਂ ਅਲਰਟ ’ਤੇ ਹਨ। ਮੱਧ ਪ੍ਰਦੇਸ਼ ’ਚ ਮਾਰੇ ਗਏ ਕਾਵਾਂ ਵਿਚ ਬਰਡ ਫਲੂ ਦਾ ਵਾਇਰਸ ਮਿਲਿਅਾ ਹੈ। ਪੰਛੀਅਾਂ ਦੇ ਮਰਨ ਤੋਂ ਬਾਅਦ ਮਰੇ ਪੰਛੀਅਾਂ ਦੇ ਸਨਿਪਲਸ ਲੈਬ ’ਚ ਭੇਜੇ ਜਾ ਰਹੇ ਹਨ ਅਤੇ ਮੌਤਾਂ ਦੇ ਕਾਰਣਾਂ ਦਾ ਪਤਾ ਲਾਇਅਾ ਜਾ ਰਿਹਾ ਹੈ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਮ੍ਰਿਤਕ ਪੰਛੀਅਾਂ ’ਚੋਂ ਇਕ ਵੀ ਮਾਮਲਾ ਸੰਗਠਿਤ ਪੋਲਟਰੀ ਉਦਯੋਗ ਨਾਲ ਜੁੜਿਅਾ ਨਹੀਂ ਹੈ ਅਤੇ ਕੋਈ ਵੀ ਮੁਰਗਾ ਅਤੇ ਮੁਰਗੀ ਇਸ ਵਾਇਰਸ ਨਾਲ ਨਹੀਂ ਮਰੀ ਹੈ। ਇਨਸਾਨਾਂ ’ਚ ਇਹ ਵਾਇਰਸ ਮੁੱਖ ਤੌਰ ’ਤੇ ਮੁਰਗਿਅਾਂ ਤੇ ਮੁਰਗੀਅਾਂ ਰਾਹੀਂ ਹੀ ਪਹੁੰਚਦਾ ਹੈ ਅਤੇ ਸਭ ਤੋਂ ਪਹਿਲਾਂ ਪੋਲਟਰੀ ਉਦਯੋਗ ’ਚ ਕੰਮ ਕਰਨ ਵਾਲੇ ਲੋਕ ਇਸ ਵਾਇਰਸ ਦੇ ਪ੍ਰਭਾਵ ਵਿਚ ਅਾਉਂਦੇ ਹਨ ਅਤੇ ਬਾਅਦ ਵਿਚ ਚਿਕਨ ਦੇ ਉਪਭੋਗਤਾ ਵੀ ਇਸਦੀ ਲਪੇਟ ’ਚ ਅਾ ਜਾਂਦੇ ਹਨ।

ਇਹ ਵੀ ਪੜ੍ਹੋ : ‘ਮੇਰਾ ਤਾਂ ਘਰ ਉੱਜੜ ਗਿਆ ਪਰ ਅਜੇ ਤੱਕ ਵਿਕਣੀ ਬੰਦ ਨਹੀਂ ਹੋਈ ਕਾਤਿਲ ਡੋਰ’   

ਏਵੀਅਨ ਇਨਫਲੂਏਂਜਾ ਕੀ ਹੈ? ਇਹ ਇਨਸਾਨਾਂ ਤਕ ਕਿਵੇਂ ਪਹੁੰਚਦਾ ਹੈ?
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਨੇ ਦੱਸਿਅਾ ਕਿ ‘ਏਵੀਏਨ ਇਨਫਲੂਏਂਜਾ’ ਏਵੀਅਨ (ਪੰਛੀ) ਇਨਫਲੂਏਂਜਾ (ਫਲੂ) ਟਾਈਪ ਏ ਵਾਇਰਸ ਨਾਲ ਇਨਫੈਕਸ਼ਨ ਕਰਕੇ ਹੋਣ ਵਾਲੀ ਬੀਮਾਰੀ ਹੈ। ਇਹ ਦੁਨੀਅਾ ਭਰ ਦੇ ਜੰਗਲ ’ਚ ਪਾਣੀ ਵਿਚ ਰਹਿਣ ਵਾਲੇ ਪੰਛੀਅਾਂ ’ਚ ਦੇਖੀ ਜਾਂਦੀ ਹੈ ਤੇ ਘਰੇਲੂ ਪੋਲਟਰੀ ਤੇ ਹੋਰ ਪੰਛੀ-ਜਾਨਵਰ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਬਰਡ ਫਲੂ ਦੇ ਲੱਛਣ ਕੀ ਹਨ?
ਖਾਂਸੀ, ਬੁਖਾਰ, ਗਲੇ ’ਚ ਖਰਾਸ਼, ਮਾਸਪੇਸ਼ੀਅਾਂ ’ਚ ਦਰਦ, ਸਿਰਦਰਦ, ਸਾਹ ਲੈਣ ’ਚ ਮੁਸ਼ਕਿਲ।

ਇਹ ਵੀ ਪੜ੍ਹੋ : ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ

ਕੀ ਇਸਦਾ ਮਤਲਬ ਹੈ ਕਿ ਮੈਨੂੰ ਅਾਂਡੇ, ਚਿਕਨ ਜਾਂ ਬੱਤਖ ਨਹੀਂ ਖਾਣੀ ਚਾਹੀਦੀ?
ਜ਼ਰੂਰੀ ਨਹੀਂ। ਗਰਮੀ ਬਰਡ ਫਲੂ ਨੂੰ ਖਤਮ ਕਰਦੀ ਹੈ, ਇਸ ਲਈ ਪੱਕਿਅਾ ਹੋਇਅਾ ਚਿਕਨ ਖਾਣਾ ਸਿਹਤ ਲਈ ਖਤਰਾ ਨਹੀਂ। ਹਾਲਾਂਕਿ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਾਸ ਨੂੰ ਚੰਗੀ ਤਰ੍ਹਾਂ ਨਾਲ ਰੱਖਿਅਾ ਜਾਵੇ ਤੇ ਪਕਾਉਣ ਵੇਲੇ ਸਫਾਈ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ, ਅਾਂਡੇ ਤੇ ਮਾਸ ਨੂੰ ਚੰਗੀ ਤਰ੍ਹਾਂ ਨਾਲ ਪਕਾਇਅਾ ਜਾਣਾ ਚਾਹੀਦਾ ਹੈ। ਮੇਯੋਕਲੀਨਿਕ ਮੁਤਾਬਕ, ਹੇਠ ਲਿਖੀਅਾਂ ਸਾਵਧਾਨੀਅਾਂ ਰੱਖਣੀਅਾਂ ਚਾਹੀਦੀਅਾਂ ਹਨ। ਕਟਿੰਗ ਬੋਰਡ,ਭਾਂਡੇ ਤੇ ਸਾਰੀਅਾਂ ਪਰਤਾਂ ਨੂੰ ਧੋਣ ਲਈ ਗਰਮ, ਸਾਬਣ ਵਾਲੇ ਪਾਣੀ ਦੀ ਵਰਤੋਂ ਕਰੋ। ਕੱਚਾ ਮਾਸ ਰੱਖਣ ਵਾਲੀ ਥਾਂ ਨੂੰ ਵੀ ਸਾਫ ਰੱਖੋ। ਕੱਚੇ ਜਾਂ ਅੱਧ-ਕੱਚੇ ਅਾਂਡਿਅਾਂ ਵਾਲੇ ਖੁਰਾਕ ਪਦਾਰਥਾਂ ਤੋਂ ਦੂਰ ਰਹੋ।

ਦੇਸ਼ ਦੇ ਇਨ੍ਹਾਂ ਰਾਜਾਂ ’ਤੇ ਅਜਿਹਾ ਰਿਹਾ ਬਰਡ ਫਲੂ ਦਾ ਅਸਰ
ਰਾਜਸਥਾਨ ਤੇ ਕੇਰਲ ਤੋਂ ਬਾਅਦ ਹੁਣ ਦੂਜੇ ਰਾਜਾਂ ਵਿਚ ਬਰਡ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਾਹਿਰਾਂ ਦੀ ਮੰਨੀ ਜਾਵੇ ਤਾਂ ਇਹ ਵਾਇਰਸ ਮਨੁੱਖਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ ਕਰਦਾ ਪਰ ਪੋਲਟਰੀ ਉਤਪਾਦਾਂ ਰਾਹੀਂ ਇਸਦੇ ਮਨੁੱਖਾਂ ਵਿਚ ਫੈਲਣ ਦਾ ਖਤਰਾ ਜ਼ਰੂਰ ਬਣਿਅਾ ਹੋਇਅਾ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ 2 ਵਿਅਕਤੀ ਗੰਭੀਰ ਜ਼ਖ਼ਮੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News