ਸਰਹੱਦ ਪਾਰ 'ਸਰਜੀਕਲ ਸਟ੍ਰਾਈਕ' ਦੇ ਰਣਨੀਤੀਕਾਰ ਸਨ ਬਿਪਿਨ ਰਾਵਤ, ਜਾਣੋ ਜਨਰਲ ਵੱਲੋਂ ਲੈ ਗਏ ਵੱਡੇ ਫ਼ੈਸਲੇ

Thursday, Dec 09, 2021 - 04:08 PM (IST)

ਨਵੀਂ ਦਿੱਲੀ–ਭਾਰਤੀ ਸੈਨਾ ’ਚ 43 ਸਾਲ ਤਕ ਸੇਵਾਵਾਂ ਦੇਣ ਵਾਲੇ ਦੇਸ਼ ਦੇ ਪਹਿਲੇ ਸੀ.ਡੀ. ਐੱਮ. ਬਿਪਿਨ ਰਾਵਤ ਦੇਸ਼ ਦੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੇ ਸਨ। 2016 ’ਚ ਜਦੋਂ ਉਹ ਭਾਰਤੀ ਥਲ ਸੈਨਾ ’ਚ ਉਪ ਸੈਨਾ ਪ੍ਰਮੁੱਖ ਸਨ, ਉਦੋਂ ਪਾਕਿ ਦੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਊਰੀ ’ਚ ਸੈਨਾ ਦੇ ਕੈਂਪ ’ਤੇ ਹਮਲਾ ਕਰ ਦਿੱਤਾ ਸੀ। ਇਸ ਨਾਲ ਪੂਰੇ ਦੇਸ਼ ’ਚ ਗੁੱਸਾ ਸੀ। ਸਰਕਾਰ ਨੇ ਵੀ ਸੈਨਾ ਨੂੰ ਕਰਾਰਾ ਜਵਾਬ ਦੇਣ ਲਈ ਮਨਜ਼ੂਰੀ ਦੇ ਦਿੱਤੀ ਸੀ। ਉਦੋਂ ਬਿਪਿਨ ਰਾਵਤ ਨੇ ਪਾਕਿ (ਪੀ.ਓ.ਕੇ.) ’ਤੇ ਸਰਜੀਕਲ ਸਟ੍ਰਾਈਕ ਦੀ ਰਣਨੀਤੀ ਬਣਾਈ ਸੀ। ਸੈਨਾ ਦੇ ਜਵਾਨਾਂ ਨੇ ਰਾਵਤ ਦੇ ਦਿਸ਼ਾ-ਨਿਰਦੇਸ਼ਾਂ ’ਚ ਪਾਕਿ ਦੀ ਹੱਦ ’ਚ ਜਾ ਕੇ ਕਈ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ ਅਤੇ ਸੁਰੱਖਿਅਤ ਵਾਪਸ ਪਰਤੇ ਸਨ। ਇਸ ਤੋਂ ਇਲਾਵਾ ਰਾਵਤ ਨੇ ਪਹਿਲਾਂ ਵੀ ਅੱਤਵਾਦ ਦੇ ਖ਼ਾਤਮੇ ’ਚ ਅਹਿਮ ਭੂਮਿਕਾ ਨਿਭਾਈ ਸੀ।
ਮਣੀਪੁਰ ’ਚ ਜੂਨ 2015 ’ਚ ਅੱਤਵਾਦੀ ਹਮਲੇ ਦੌਰਾਨ 18 ਸੈਨਿਕ ਸ਼ਹੀਦ ਹੋਏ, ਤਾਂ ਰਾਵਤ ਨੇ 21 ਪੈਰਾ ਕਮਾਂਡਜ਼ ਨੂੰ ਸਰਹੱਦ ਪਾਰ ਮਿਆਂਮਾਰ ’ਚ ਐੱਨ. ਐੱਸ.ਸੀ. ਐੱਨ.-ਕੇ. ਅੱਤਵਾਦੀਆਂ ਦੇ ਖ਼ਾਤਮੇ ਲਈ ਭੇਜਿਆ ਸੀ। ਕਮਾਂਡੋਜ਼ ਨੇ ਕਈ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਉਦੋਂ ਉਹ 21 ਪੈਰਾ ਥਰਡ ਕਾਰਪਸ ਦੇ ਕਮਾਂਡਰ ਸਨ।

ਇਹ ਕੰਮ ਕੀਤੇ–ਸੈਨਿਕਾਂ ਦੀਆਂ ਕਈ ਸਹੂਲਤਾਂ ਵਧਾਈਆਂ
* ਸੈਨਾ ’ਚ ਸ਼ਿਕਾਇਤ ਸੁਧਾਰ ਪ੍ਰਣਾਲੀ ’ਚ ਸੁਧਾਰ ਕੀਤਾ। ਸਹਾਇਕ (ਅਧਿਕਾਰੀਆਂ ਦੀ ਵਿਅਕਤੀਗਤ ਸਹਾਇਤਾ ਲਈ ਤਾਇਨਾਤ ਸੈਨਿਕ) ਪ੍ਰਣਾਲੀ ਨੂੰ ਖ਼ਤਮ ਕੀਤਾ।
* ਸੈਨਾ ’ਚ ਮਹਿਲਾਵਾਂ ਨੂੰ ਐਂਟਰੀ ਕਰਵਾਉਣ ਦੀ ਭੂਮਿਕਾ ਨਿਭਾਈ। 
* ਸੈਨਿਕਾਂ ਦੀਆਂ ਸਹੂਲਤਾਂ ਵਧਾਈਆਂ
* ਸੁਤੰਤਰ ਭਾਰ ’ਚ ਉੱਚ ਸਿੱਖਿਆ ਖੇਤਰ ’ਚ ਅਹਿਮ ਸੁਧਾਰਾਂ ਦੀ ਸ਼ੁਰੂਆਤ ਕੀਤੀ।
* ਕੀਮਤੀ ਸੈਨਾ ਹਾਰਡਵੇਅਰ ਦੀ ਖ਼ਰੀਦ ਵਿਵਸਥਾ ਬਣਾਈ। ਸੈਨਾ ਨੂੰ ਪੇਸ਼ੇਵਰ ਬਣਾਇਆ।
* ਬਿਪਿਨ ਰਾਵਤ ਹੋਰ ਸਲਾਹਾਂ ਦੇਣ ’ਚ ਸਰਕਾਰ ਦੇ ਸਿੰਗਲ-ਪੁਆਇੰਟਟ ਐਡਵਾਇਜ਼ਰ ਸਨ।

ਇਹ ਸਫ਼ਲਤਾਵਾਂ ਪ੍ਰਾਪਤ ਕਰ ਚੁੱਕੇ ਹਨ

*  ਦੇਸ਼ ਦੇ 27ਵੇਂ ਥਲ ਸੈਨਾ ਮੁੱਖੀ ਰਹੇ ਰਾਵਤ.... ਚੀਨ ਨੂੰ ਵੀ ਕਰਾਰਾ ਜਵਾਬ ਦੇ ਚੁੱਕੇ ਸਨ
* 4 ਦਹਾਕਿਆਂ ’ਚ ਬ੍ਰਿਗੇਡ ਕਮਾਂਡਰ, ਜਨਰਲ ਆਫ਼ਿਸਰ ਕਮਾਂਡਿੰਗ -ਇਨ-ਚੀਫ਼ (ਜੀ. ਓ. ਸੀ.) ਜਨਰਲ ਸਟਾਫ ਆਫ਼ਸਰ ਗ੍ਰੇਡ 2 ਦੇ ਰੂਪ ’ਚ ਕੰਮ ਕੀਤਾ। ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ’ਚ ਰਹੇ।
* 1987 ’ਚ ਸੁਮਦੋਰੋਂਗ ਚੂ ਘਾਟੀ ’ਚ ਇਕ ਝੱੜਪ ਦੌਰਾਨ ਇਨ੍ਹਾਂ ਦੀ ਬਟਾਲੀਅਨ ਨੂੰ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਖ਼ਿਲਾਫ ਤਾਇਨਾਤ ਕੀਤਾ ਗਿਆ। 1962 ਦੇ ਯੁੱਧ ਤੋਂ ਬਾਅਦ ਵਿਵਾਦਿਤ ਮੈਕਮੋਹਨ ਰੇਖਾ ’ ਇਹ ਗਤੀਰੋਧ ਪਹਿਲਾ ਸੈਨਿਕ ਟਕਰਾਅ ਸੀ, ਜਿਸ ’ਚ ਰਾਵਤ ਨੇ ਮੋਰਚਾ ਸੰਭਾਲਿਆ ਸੀ।
* ਮੇਜਰ ਦੇ ਰੂਪ ’ਚ ਊਰੀ, ਜੰਮੂ ਅਤੇ ਕਸ਼ਮੀਰ ’ਚ ਇਕ ਕੰਪਨੀ ਦੀ ਕਮਾਨ ਸੰਭਾਲੀ ਸੀ। ਕਈ ਅੱਤਵਾਦੀ ਹਮਲੇ ਨਾਕਾਮ ਕੀਤੇ।
* ਬਤੌਰ ਕਰਨਲ ਕਿਬਿਥੂ ’ਚ ਵਾਸਤਵਿਕ ਕੰਟਰੋਲ ਰੇਖਾ ਨਾਲ ਸਾਬਕਾ ਸੈਕਟਰ ’ਚ 5ਵੀਂ ਬਟਾਲੀਅਨ 11ਗੋਰਖਾ ਰਾਈਫਲਜ਼ ਦੀ ਕਮਾਨ ਸੰਭਾਲੀ। ਕਈ ਮੈਡਲ ਵੀ ਦਿੱਤੇ ਗਏ।
* ਰਾਵਤ ਫੀਲਡ ਮਾਰਸ਼ਨ ਸੈਮ ਮਾਨੇਕਸ਼ਾਂ ਅਤੇ ਜਨਰਲ ਦਲਵੀਰ ਸਿੰਘ ਸੁਹਾਗ ਤੋਂ ਬਾਅਦ ਗੋਰਖਾ ਬ੍ਰਿਗੇਡ ’ਚ ਤੀਸਰੇ ਥਲ ਸੇਨਾਮੁਖੀ।
* 2019 ’ਚ ਅਮਰੀਕਾ ਦੀ ਯਾਤਰਾ ’ਤੇ ਰਾਵਤ ਨੂੰ ਯੂਨਾਈਟਿਡ ਸਟੇਟਸ ਆਰਮੀ ਕਮਾਂਡ ਅਤੇ ਜਨਰਲ ਸਟਾਫ, ਕਾਲੇਜ ਇੰਟਰਨੈਸ਼ਨਲ ਹਾਲ ਆਫ਼ ਫੇਮ’ਚ ਸ਼ਾਮਲ ਕੀਤਾ ਗਿਆ ਸੀ।

ਇਹ ਕੰਮ ਰਹਿ ਗਿਆ ਅਧੂਰਾ
* ਥਲ,ਵਾਯੂ ਅਤੇ ਨੌਸੈਨਾ ਦੀ ਮੌਜੂਦਾ 17 ਕਮਾਨਾਂ ਨੂੰ ਏਕੀਕ੍ਰਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
* ਵਧੀਆ ਕਾਰਜਸ਼ੀਲਤਾ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਥਿਏਟਰ ਕਮਾਂਡ ਬਣਾਉਣਾ ਚਾਹੁੰਦੇ ਸਨ।
* ਭਾਰਤ ਅਤਿ -ਅਧੁਨਿਕ ਟੈਕਨੋਲਜੀ ਦੀ ਵਰਤੋਂ ਕਰਦੇ ਹੋਏ ਰਾਕੇਟ ਫੋਰਸ ਬਣਾਏ।
* 2022 ਦੇ ਅੱਧ ਤਕ ਨੌਸੈਨਾ ਦੀ ਪਹਿਲੀ ਏਕੀਕ੍ਰਿਤ ਕਮਾਨ ਬਣਾਉਣ ਨੂੰ ਲੈ ਕੇ ਦ੍ਰਿੜ ਸਕੰਲਪਿਤ ਸਨ।
* ਉਹ ਚਾਹੁੰਦੇ ਸਨ ਕਿ ਸੈਨਾ ਦੀ ਤਾਕਤ ਨੂੰ ਮਜ਼ਬੂਤ ਕਰਕੇ ਭਵਿੱਖ ’ਚ ਯੁੱਧ ਲਈ ਤਿਆਰ ਰੱਖਣਾ ਸੀ। ਸਰਕਾਰਾਂ ਤੋਂ ਮਿਲਣ ਵਾਲੇ ਬਜਟ ਦਾ ਸਹੀ ਢੰਗ ਨਾਲ ਉਪਯੋਗ ਕਰਨਾ ਸੀ।


Anuradha

Content Editor

Related News