2 ਸਾਲ ਬਾਅਦ ਰਾਜ ਸਭਾ ਸਕੱਤਰੇਤ ''ਚ ਮੁੜ ਲਗੇਗੀ ਬਾਇਓਮੈਟ੍ਰਿਕ ਹਾਜ਼ਰੀ, ਇਸ ਵਜ੍ਹਾ ਨਾਲ ਹੋਈ ਮੁਅੱਤਲ
Monday, May 23, 2022 - 03:58 PM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਸਕੱਤਰੇਤ 'ਚ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਦੀ ਪ੍ਰਣਾਲੀ 2 ਸਾਲਾਂ ਬਾਅਦ ਸੋਮਵਾਰ ਨੂੰ ਬਹਾਲ ਕਰ ਦਿੱਤੀ ਗਈ। ਇਹ ਪ੍ਰਬੰਧ ਕਰੋਨਾ ਮਹਾਮਾਰੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਬਾਇਓਮੈਟ੍ਰਿਕ ਹਾਜ਼ਰੀ ਦੀ ਇਹ ਵਿਵਸਥਾ ਪਹਿਲੀ ਵਾਰ ਅਗਸਤ 2018 'ਚ ਸ਼ੁਰੂ ਕੀਤੀ ਗਈ ਸੀ। ਕੋਰੋਨਾ ਮਹਾਮਾਰੀ ਕਾਰਨ ਇਹ ਵਿਵਸਥਾ 6 ਮਾਰਚ, 2020 ਨੂੰ ਮੁਅੱਤਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ
20 ਮਈ ਨੂੰ ਜਾਰੀ ਸਰਕੂਲਰ ਦੇ ਅਨੁਸਾਰ, ਰਾਜ ਸਭਾ ਸਕੱਤਰੇਤ 'ਚ 1,300 ਤੋਂ ਵੱਧ ਕਰਮਚਾਰੀ ਹਨ ਅਤੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਇਕ ਜੂਨ ਤੋਂ ਹਾਜ਼ਰੀ ਦਰਜ ਕਰਵਾਉਣ ਲਈ ਆਧਾਰ ਨਾਲ ਜੁੜੀ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਪਾਲਣਾ ਕਰਨਗੇ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਇਓਮੈਟ੍ਰਿਕ ਪ੍ਰਣਾਲੀ 31 ਮਈ, 2022 ਤੱਕ ਪ੍ਰਯੋਗਿਕ ਆਧਾਰ 'ਤੇ ਚਲਦੀ ਰਹੇਗੀ। ਕਰਮਚਾਰੀਆਂ ਨੂੰ ਕੋਰੋਨਾ ਨਾਲ ਜੁੜੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ