ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਵਿਕਸਿਤ ਕੀਤੀ ਨਵੀਂ ਤਕਨੀਕ

Monday, Mar 11, 2024 - 05:16 PM (IST)

ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਵਿਕਸਿਤ ਕੀਤੀ ਨਵੀਂ ਤਕਨੀਕ

ਨਵੀਂ ਦਿੱਲੀ (ਭਾਸ਼ਾ)- ਵਿਗਿਆਨੀਆਂ ਨੇ ਇਕ ਨਵਾਂ ਖੂਨ ਟੈਸਟ ਵਿਕਸਿਤ ਕੀਤਾ ਹੈ, ਜਿਸ ਵਿਚ ਬਾਇਓਮਾਰਕਰ ਦੀ ਵਰਤੋਂ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ। ਇਸ ਖੂਨ ਟੈਸਟ ਨਾਲ ਭਵਿੱਖ ਵਿੱਚ ਸੜਕ ਹਾਦਸਿਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਅਤੇ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਰਮਿੰਘਮ ਦੇ ਮਾਹਿਰਾਂ ਨੇ ਦੱਸਿਆ ਕਿ ਨੀਂਦ ਪੂਰੀ ਨਾ ਹੋਣ ਕਾਰਨ ਗੰਭੀਰ ਸਥਿਤੀਆਂ ਵਿਚ ਗੰਭੀਰ ਸੱਟ ਜਾਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: ਸਕੂਲ 'ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿਦਿਆਰਥੀਆਂ ਨੂੰ ਅਗਵਾ ਕਰਕੇ ਲੈ ਗਏ ਨਾਲ, ਚਿੰਤਾ 'ਚ ਪਏ ਮਾਪੇ

'ਸਾਇੰਸ ਐਡਵਾਂਸ' ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਟੈਸਟ ਵਿਚ ਵਰਤੇ ਗਏ ਬਾਇਓਮਾਰਕਰ ਨੇ ਸਹੀ ਭਵਿੱਖਬਾਣੀ ਕੀਤੀ ਕਿ ਅਧਿਐਨ ਵਿਚ ਹਿੱਸਾ ਲੈਣ ਵਾਲੇ ਵਿਅਕਤੀ 24 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਗ ਰਹੇ ਸਨ। ਖੋਜਕਰਤਾਵਾਂ ਨੇ ਕਿਹਾ ਕਿ ਟੈਸਟ ਵਿਚ ਇਹ ਪਤਾ ਲਗਾਇਆ ਗਿਆ ਕਿ ਕੀ ਉਹ ਵਿਅਕਤੀ 24 ਘੰਟਿਆਂ ਤੱਕ ਜਾਗਦੇ ਰਹੇ ਸਨ। ਹੋਰ ਟੈਸਟਾਂ ਦੀ ਤੁਲਨਾ ਵਿਚ ਇਸ ਟੈਸਟ ਨੇ 99.2 ਫ਼ੀਸਦੀ ਸਹੀ ਨਤੀਜੇ ਦਿੱਤੇ।

ਇਹ ਵੀ ਪੜ੍ਹੋ: ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News