ਬਿਲ ਗੇਟਸ ਨੇ ਬਣਾਈ ਰੋਟੀ, PM ਮੋਦੀ ਨੇ ਤਾਰੀਫ਼ ਕਰਦੇ ਆਖ਼ੀ ਇਹ ਗੱਲ
Saturday, Feb 04, 2023 - 01:43 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਟੀ ਬਣਾਉਣ ਦਾ ਵੀਡੀਓ ਸਾਂਝੀ ਕਰਨ ਵਾਲੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੀ ਸ਼ਨੀਵਾਰ ਨੂੰ ਤਾਰੀਫ਼ ਕੀਤੀ। ਉਨ੍ਹਾਂ ਨੇ ਗੇਟਸ ਨੂੰ ਬਾਜ਼ਰੇ ਦੇ ਪਕਵਾਨ ਬਣਾਉਣ 'ਚ ਹੱਥ ਅਜਮਾਉਣ ਲਈ ਉਤਸ਼ਾਹਤ ਵੀ ਕੀਤਾ। ਗੇਟਸ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਹ ਰੋਟੀ ਬਣਾਉਂਦੇ ਨਜ਼ਰ ਆ ਰਹੇ ਹਨ।
ਪੀ.ਐੱਮ. ਮੋਦੀ ਨੇ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ਼ਾਨਦਾਰ, ਭਾਰਤ 'ਚ ਹੁਣ ਬਾਜ਼ਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਲਿਖਿਆ,''ਬਾਜ਼ਰੇ ਦੇ ਵੀ ਕਈ ਪਕਵਾਨ ਹਨ, ਜਿਨ੍ਹਾਂ ਨੂੰ ਬਣਾਉਣ 'ਚ ਤੁਸੀਂ ਹੱਥ ਅਜਮਾ ਸਕਦੇ ਹੋ।''