ਬੀਕਾਨੇਰ ਜ਼ਮੀਨ ਘਪਲਾ : ਈ. ਡੀ. ਵਲੋਂ ਵਾਡਰਾ ਦੀ 4.62 ਕਰੋੜ ਦੀ ਜਾਇਦਾਦ ਕੁਰਕ
Saturday, Feb 16, 2019 - 10:21 AM (IST)

ਨਵੀਂ ਦਿੱਲੀ— ਈ. ਡੀ. ਨੇ ਬੀਕਾਨੇਰ ਜ਼ਮੀਨ ਘਪਲਾ ਮਾਮਲੇ 'ਚ ਰਾਬਰਟ ਵਾਡਰਾ ਦੀ ਇਕ ਕੰਪਨੀ ਦੀ 4.62 ਕਰੋੜ ਦੀ ਜਾਇਦਾਦ ਕੁਰਕ ਕਰ ਦਿੱਤੀ ਹੈ। ਈ. ਡੀ. ਨੇ ਦੱਸਿਆ ਕਿ ਕੁਰਕ ਕੀਤੀ ਗਈ ਜਾਇਦਾਦ 'ਚ 4 ਲੋਕਾਂ ਦੀਆਂ 18,59,500 ਕਰੋੜ ਦੀਆਂ ਚੱਲ ਜਾਇਦਾਦਾਂ ਅਤੇ ਵਾਡਰਾ ਦੀ ਕੰਪਨੀ ਮੈਸਰਜ ਸਕਾਈ ਲਾਈਟ ਹਾਸਪਿਟੈਲਿਟੀ (ਪ੍ਰਾਈਵੇਟ) ਲਿਮਟਿਡ (ਹੁਣ ਐੱਲ. ਐੱਲ. ਪੀ.) ਦੀ ਮਾਲਕੀ ਵਾਲੀ 4,43,36,550 ਰੁਪਏ ਦੀ ਕੀਮਤ ਵਾਲੀ ਇਕ ਅਚੱਲ ਜਾਇਦਾਦ, ਜੋ ਨਵੀਂ ਦਿੱਲੀ ਦੇ 268 ਸੁਖਦੇਵ ਵਿਹਾਰ 'ਚ ਸਥਿਤ ਹੈ, ਸ਼ਾਮਲ ਹੈ।