ISS ''ਚ ਬਿਹੂ ! ਪੁਲਾੜ ਯਾਤਰੀ ਦੀ ਵੀਡੀਓ ਹਰ ਪਾਸੇ ਹੋ ਰਹੀ ਵਾਇਰਲ, CM ਸਰਮਾ ਨੇ ਵੀ ਕੀਤੀ ਤਾਰੀਫ਼

Sunday, Apr 19, 2026 - 04:45 PM (IST)

ISS ''ਚ ਬਿਹੂ ! ਪੁਲਾੜ ਯਾਤਰੀ ਦੀ ਵੀਡੀਓ ਹਰ ਪਾਸੇ ਹੋ ਰਹੀ ਵਾਇਰਲ, CM ਸਰਮਾ ਨੇ ਵੀ ਕੀਤੀ ਤਾਰੀਫ਼

ਨੈਸ਼ਨਲ ਡੈਸਕ- ਅਸਾਮ ਦੇ ਨਵੇਂ ਸਾਲ 'ਰੋਂਗਾਲੀ ਬਿਹੂ' ਦੇ ਜਸ਼ਨਾਂ ਦਰਮਿਆਨ ਪੁਲਾੜ ਤੋਂ ਇੱਕ ਅਦਭੁਤ ਵੀਡੀਓ ਸਾਹਮਣੇ ਆਈ ਹੈ। ਅਮਰੀਕੀ ਪੁਲਾੜ ਯਾਤਰੀ ਮਾਈਕ ਫਿੰਕੇ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਵਾਇਤੀ 'ਗਮੋਸਾ' (ਗਮਛਾ) ਪਹਿਨ ਕੇ ਬਿਹੂ ਨਾਚ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਮਾਈਕ ਫਿੰਕੇ ਬੈਕਗ੍ਰਾਊਂਡ ਵਿੱਚ ਵੱਜ ਰਹੇ ਬਿਹੂ ਗੀਤ 'ਤੇ ਨਾਚ ਕਰਦੇ ਨਜ਼ਰ ਆ ਰਹੇ ਹਨ। ਮਾਈਕ ਫਿੰਕੇ ਦੀ ਪਤਨੀ ਰੇਨੀਤਾ ਸੈਕੀਆ ਮੂਲ ਰੂਪ ਵਿੱਚ ਅਸਾਮ ਦੀ ਰਹਿਣ ਵਾਲੀ ਹੈ। ਇਸੇ ਕਰ ਕੇ ਮਾਈਕ ਦਾ ਅਸਾਮ ਦੀ ਸੰਸਕ੍ਰਿਤੀ ਨਾਲ ਗੂੜ੍ਹਾ ਸਬੰਧ ਹੈ।

ਇਸ ਵੀਡੀਓ ਨੂੰ ਦੇਖ ਅਸਾਮ ਦੇ ਮੁੱਖ ਮੰਤਰੀ ਨੇ 'X' 'ਤੇ ਲਿਖਿਆ, "ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਬਿਹੂ ਨਾਚ ! ਅਸਾਮ ਦੀ ਸੰਸਕ੍ਰਿਤੀ ਪ੍ਰਤੀ ਇਸ ਵਿਸ਼ੇਸ਼ ਸਨਮਾਨ ਲਈ ਮੈਂ ਮਾਈਕ ਫਿੰਕੇ ਦੀ ਸ਼ਲਾਘਾ ਕਰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿਸ਼ੇਸ਼ ਧਿਆਨ ਤੋਂ ਬਾਅਦ ਬਿਹੂ ਨੂੰ ਵਿਸ਼ਵ ਪੱਧਰ 'ਤੇ ਮਨਾਉਂਦੇ ਦੇਖਣਾ ਬਹੁਤ ਸ਼ਾਨਦਾਰ ਹੈ।"

Bihu in an International Space Station 🌃🚀👨‍🚀

Kudos to astronaut Mike Fincke for this special gesture to Assam’s culture. It’s wonderful to see Bihu going global, especially after the special focus given by Adarniya Shri @narendramodi ji during #BihuBinandia. pic.twitter.com/yKcFwCMdDI

— Himanta Biswa Sarma (@himantabiswa) April 19, 2026

ਜ਼ਿਕਰਯੋਗ ਹੈ ਕਿ ਅਪ੍ਰੈਲ 2023 ਵਿੱਚ ਗੁਹਾਟੀ 'ਚ ਲਗਭਗ 10,000 ਕਲਾਕਾਰਾਂ ਨੇ ਇੱਕੋ ਸਮੇਂ ਬਿਹੂ ਨਾਚ ਕਰਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੇਖਿਆ ਸੀ। ਉਦੋਂ ਤੋਂ ਹੀ ਬਿਹੂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ 'ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News