ਬਿਹਾਰ ਦੇ ਡੀ.ਐੱਮ. ਮੁਕੇਸ਼ ਪਾਂਡੇ ਨੇ ਕੀਤੀ ਖੁਦਕੁਸ਼ੀ

08/11/2017 12:08:42 AM

ਗਾਜ਼ੀਆਬਾਦ— ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਵੀਰਵਾਰ ਦੀ ਸ਼ਾਮ ਇਕ ਜ਼ਿਲਾ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮੁਕੇਸ਼ ਪਾਂਡੇ ਹਾਲ ਹੀ 'ਚ ਬਿਹਾਰ ਦੇ ਬਕਸਰ ਜ਼ਿਲੇ 'ਚ ਤਾਇਨਾਤ ਹੋਏ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਉਨ੍ਹਾਂ ਦੀ ਲਾਸ਼ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਮਿਲੀ। ਪੁਲਸ ਖੁਦਕੁਸ਼ੀ ਕਰਨ ਦੇ ਸ਼ੱਕ ਦੇ ਮੱਦੇਨਜ਼ਰ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਪਾਂਡੇ ਦੋ ਦਿਨ ਪਹਿਲਾਂ ਹੀ ਬਕਸਰ ਤੋਂ ਪਟਨਾ ਲਈ ਰਵਾਨਾ ਹੋਏ ਸੀ। ਬਿਹਾਰ ਦੇ ਮੁੱਖ ਸਕੱਤਰ ਅੰਜਨੀ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਉਹ ਗਾਜ਼ੀਆਬਾਦ ਪੁਲਸ ਤੋਂ ਜ਼ਿਆਦਾ ਜਾਣਕਾਰੀ ਮਿਲਣ ਦੀ ਉਡੀਕ ਕਰ ਰਹੇ ਹਨ। ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਹਾਦਸੇ 'ਤੇ ਨਜ਼ਰ ਬਣਾਏ ਹੋਏ ਹਨ।


Related News