ਦੁਖ਼ਦਾਈ ਖ਼ਬਰ: ਰਸੋਈ ਗੈਸ ਸਿਲੰਡਰ 'ਚ ਧਮਾਕਾ, 5 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

Wednesday, Jul 22, 2020 - 09:27 AM (IST)

ਦੁਖ਼ਦਾਈ ਖ਼ਬਰ: ਰਸੋਈ ਗੈਸ ਸਿਲੰਡਰ 'ਚ ਧਮਾਕਾ, 5 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

ਪੂਰਣੀਆ/ਬਿਹਾਰ (ਭਾਸ਼ਾ) : ਬਿਹਾਰ ਦੇ ਪੂਰਣੀਆ ਜ਼ਿਲ੍ਹੇ ਵਿਚ ਗਵਾਲਪਾੜਾ ਪਿੰਡ ਦੇ ਇਕ ਘਰ ਵਿਚ ਗੈਸ ਲੀਕ ਹੋਣ ਕਾਰਨ ਰਸੋਈ ਗੈਸ ਸਿਲੰਡਰ ਫਟ ਜਾਣ ਨਾਲ 5 ਬੱਚਿਆਂ ਅਤੇ ਇਕ ਜਨਾਨੀ ਦੀ ਮੌਤ ਹੋ ਗਈ ਹੈ।

ਬਾਇਸੀ ਅੰਚਲ ਅਧਿਕਾਰੀ ਪ੍ਰਵੀਣ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਬਾਇਸੀ ਥਾਣਾ ਖ਼ੇਤਰ ਦੇ ਗਵਾਲਪਾੜਾ ਪਿੰਡ ਵਿਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਨਾਲ ਮੰਗਲਵਾਰ ਨੂੰ ਹੋਏ ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੇਬੀ ਦੇਵੀ (26), ਉਸ ਦੇ ਪੁੱਤ ਪ੍ਰਿਆਂਸ਼ੂ (4) ਅਤੇ ਪੁਤਰੀ ਪ੍ਰੀਤੀ ਕੁਮਾਰੀ (3), ਉਸ ਦੇ ਭਰਾ ਦੇ ਬੱਚੇ ਗਗਨ ਯਾਦਵ (7), ਰੁਚੀ ਕੁਮਾਰੀ (5) ਅਤੇ ਸੱਜਨ ਯਾਦਵ (3) ਦੇ ਰੂਪ ਵਿਚ ਹੋਈ ਹੈ। ਜ਼ਿਲ੍ਹਾ ਅਧਿਕਾਰੀ ਰਾਹੁਲ ਕੁਮਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


author

cherry

Content Editor

Related News