ਬਿਹਾਰ ਪੁਲਸ ਨੇ ਟੈਲੀਕਾਮ ਕੰਪਨੀਆਂ ਨੂੰ ਕਿਹਾ- ਇੰਟਰਨੈਟ ’ਤੇ ਯੌਨ ਬਲੈਕਮੇਲਿੰਗ ਰੋਕੋ

Wednesday, May 04, 2022 - 10:18 AM (IST)

ਪਟਨਾ– ਇੰਟਰਨੈੱਟ ’ਤੇ ਯੌਨ ਬਲੈਕਮੇਲਿੰਗ ਦੇ ਮਾਮਲਿਆਂ ਵਿਚ ਵਾਧੇ ਵਿਚਕਾਰ ਬਿਹਾਰ ਪੁਲਸ ਨੇ ਟੈਲੀਕਾਮ ਕੰਪਨੀਆਂ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਿਮ ਕਾਰਡ ਲੈਣ ਵਾਲੇ ਗਾਹਕਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਪਿਛਲੇ 3-4 ਮਹੀਨਿਆਂ ਵਿਚ ਲਗਭਗ 15 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨੇ ਇਕ ਸੰਗਠਿਤ ਅਪਰਾਧ ਦਾ ਰੂਪ ਲੈ ਲਿਆ ਹੈ।

ਰਾਜਸਥਾਨ, ਦਿੱਲੀ, ਝਾਰਖੰਡ ਤੇ ਪੱਛਮੀ ਬੰਗਾਲ ਵਿਚ ਕਈ ਅਜਿਹੇ ਗਿਰੋਹ ਹਨ ਜੋ ਬਿਹਾਰ ਵਿਚ ਆਪਣੇ ਸਾਥੀਆਂ ਦੀ ਮਦਦ ਨਾਲ ਵਟਸਐਪ ਵੀਡੀਓ ਕਾਲ ਰਾਹੀਂ ਲੋਕਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਕੋਲੋਂ ਪੈਸੇ ਠੱਗ ਰਹੇ ਹਨ। ਜ਼ਿਆਦਾਤਰ ਮਾਮਲਿਆਂ ’ਚ ਸਾਈਬਰ ਅਪਰਾਧੀ ਮੁੱਖ ਤੌਰ ’ਤੇ ਫਰਜ਼ੀ ਅਕਾਊਂਟ ਰਾਹੀਂ ਵਟਸਐਪ ਚੈਟ ਜ਼ਰੀਏ ਮਰਦਾਂ ਨੂੰ ਨਿਸ਼ਾਨਾ ਬਣਾਉਂਦੇ ਹਨ।


Rakesh

Content Editor

Related News