ਸਬ-ਇੰਸਪੈਕਟਰ ਦੇ ਅਹੁਦੇ ’ਤੇ ਨਿਕਲੀਆਂ ਭਰਤੀਆਂ, ਮਿਲੇਗੀ ਇੰਨੀ ਤਨਖ਼ਾਹ

Monday, Aug 17, 2020 - 11:55 AM (IST)

ਸਬ-ਇੰਸਪੈਕਟਰ ਦੇ ਅਹੁਦੇ ’ਤੇ ਨਿਕਲੀਆਂ ਭਰਤੀਆਂ, ਮਿਲੇਗੀ ਇੰਨੀ ਤਨਖ਼ਾਹ

ਨਵੀਂ ਦਿੱਲੀ— ਪੁਲਸ ’ਚ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਬਿਹਾਰ ਪੁਲਸ ’ਚ ਹਜ਼ਾਰਾਂ ਅਹੁਦਿਆਂ ’ਤੇ ਖਾਲੀ ਅਸਾਮੀਆਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ। ਸਬ-ਇੰਸਪੈਕਟਰ ਅਤੇ ਸਾਰਜੈਂਟ ਦੇ ਅਹੁਦਿਆਂ ’ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਦਰਅਸਲ ਬਿਹਾਰ ਪੁਲਸ ਸਬ-ਆਰਡੀਨੇਟ ਸਰਵਿਸੇਜ਼ ਕਮਿਸ਼ਨ (ਬੀ. ਪੀ. ਐੱਸ. ਐੱਸ. ਸੀ.) ਨੇ ਇਹ ਭਰਤੀਆਂ ਕੱਢੀਆਂ ਹਨ। ਇਸ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਕਿ 24 ਸਤੰਬਰ 2020 ਤੱਕ ਹੋਵੇਗੀ। 

PunjabKesari

ਕੁੱਲ ਅਹੁਦੇ—
ਪੁਲਸ ਸਬ-ਇੰਸਪੈਕਟਰ-1,998 ਅਹੁਦੇ
ਸਾਰਜੈਂਟ- 215 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ-2,213

ਤਨਖ਼ਾਹ—
ਇਨ੍ਹਾਂ ਅਹੁਦਿਆਂ ’ਤੇ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਤਨਖ਼ਾਹ ਪੱਧਰ-6 ਤਹਿਤ 35,400 ਰੁਪਏ ਪ੍ਰਤੀ ਮਹੀਨੇ ਤੋਂ ਲੈ ਕੇ 1,12,400 ਰੁਪਏ ਪ੍ਰਤੀ ਮਹੀਨੇ ਤੱਕ ਹੋਵੇਗੀ।

ਜ਼ਰੂਰੀ ਯੋਗਤਾ—
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਕਾਲਜ-ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ।

ਉਮਰ ਹੱਦ— 
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 30 ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਹੋਰ ਰਿਜ਼ਰਵੇਸ਼ਨ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਾ ਲਾਭ ਮਿਲੇਗਾ।

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ ’ਤੇ ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਇਮਤਿਹਾਨ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ। ਲਿਖਤੀ ਇਮਤਿਹਾਨ ਦੋ ਪੜਾਵਾਂ ’ਚ ਹੋਵੇਗਾ— ਸ਼ੁਰੂਆਤੀ ਅਤੇ ਮੁੱਖ ਇਮਤਿਹਾਨ।

ਅਰਜ਼ੀ ਫੀਸ—
ਆਮ ਸ਼੍ਰੇਣੀ ਦੇ ਉਮੀਦਵਾਰਾਂ ਨੂੰ 700 ਰੁਪਏ ਅਤੇ ਐੱਸ. ਸੀ/ਐੱਸ.ਟੀ ਅਤੇ ਹੋਰ ਵਰਗਾਂ ਦੇ ਉਮੀਦਵਾਰਾਂ ਨੂੰ 400 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ। ਫੀਸ ਨੈੱਟ ਬੈਂਕਿੰਗ/ਡੇਬਿਟ ਕਾਰਡ/ਕ੍ਰੇਡਿਟ ਕਾਰਡ ਦੀ ਵਰਤੋਂ ਕਰ ਕੇ ਆਨਲਾਈਨ ਭੁਗਤਾਨ ਕਰਨਾ ਹੋਵੇਗਾ। 

ਇੰਝ ਕਰੋ ਅਪਲਾਈ—
ਇਸ ਭਰਤੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਲਈ ਇੱਛੁਕ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਆਨਲਾਈਨ ਅਪਲਾਈ ਦੀ ਪ੍ਰਕਿਰਿਆ 16 ਅਗਸਤ 2020 ਤੋਂ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖਰੀ ਤਾਰੀਖ਼ 24 ਸਤੰਬਰ 2020 ਹੈ। ਉਮੀਦਵਾਰ ਵੈੱਬਸਾਈਟ http://www.bpssc.bih.nic.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 


author

Tanu

Content Editor

Related News