ਬਿਹਾਰ : ''ਠੀਕੇ ਤੋਂ ਹੈਂ ਨਿਤੀਸ਼ ਕੁਮਾਰ'', ਰਾਜਦ ਨੇ ਕੀਤਾ ਪੋਸਟਰ ਨਾਲ ਪਲਟਵਾਰ

09/03/2019 2:02:08 PM

ਪਟਨਾ— ਬਿਹਾਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਰਾਜ 'ਚ ਪੋਸਟਰ ਵਾਰ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਜਨਤਾ ਦਲ (ਯੂ) ਨੇ ਪੋਸਟਰ ਜਾਰੀ ਕਰ ਕੇ ਨਿਤੀਸ਼ ਨੂੰ ਮੁੱਖ ਮੰਤਰੀ ਅਹੁਦਾ ਦਾ ਉਮੀਦਵਾਰ ਦੱਸਦੇ ਹੋਏ ਕਿਹਾ ਸੀ ਕਿ ਨਿਤੀਸ਼ ਕੁਮਾਰ ਠੀਕ ਹਨ। ਉੱਥੇ ਹੀ ਮੰਗਲਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਪੋਸਟਰ ਜਾਰੀ ਕਰਦੇ ਹੋਏ ਬਿਹਾਰ ਨੂੰ ਬੀਮਾਰ ਦੱਸਿਆ ਹੈ। ਨਾਲ ਹੀ ਪੋਸਟਰ 'ਚ ਰਾਜ 'ਚ ਹੋਣ ਵਾਲੇ ਅਪਰਾਧਾਂ ਨੂੰ ਦਿਖਾਇਆ ਗਿਆ ਹੈ।PunjabKesariਸੋਮਵਾਰ ਨੂੰ ਜਨਤਾ ਦਲ (ਯੂ) ਨੇ ਪੋਸਟਰ ਜਾਰੀ ਕਰ ਕੇ ਕਿਹਾ ਸੀ,''ਕਿਉਂ ਕਰੇ ਵਿਚਾਰ, ਠੀਕੇ ਤੋਂ ਹੈਂ ਨਿਤੀਸ਼ ਕੁਮਾਰ।'' ਇਸ ਪੋਸਟਰ ਰਾਹੀਂ ਪਾਰਟੀ ਨੇ ਲੋਕਾਂ ਨੂੰ ਨਵਾਂ ਚੋਣਾਵੀ ਨਾਅਰਾ ਦੇਣ ਦਾ ਵੀ ਕੰਮ ਕੀਤਾ ਸੀ। ਇਹ ਪੋਸਟਰ ਰਾਜਧਾਨੀ ਪਟਨਾ ਦੇ ਕਈ ਚੌਰਾਹਿਆਂ 'ਤੇ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਵਿਰੋਧੀ ਦਲ ਕਿੱਥੇ ਪਿੱਛੇ ਰਹਿਣ ਵਾਲਾ ਸੀ, ਇਸ ਲਈ ਉਸ ਨੇ ਪੋਸਟਰ ਜਾਰੀ ਕਰ ਕੇ ਬਿਹਾਰ 'ਚ ਹੋਣ ਵਾਲੇ ਅਪਰਾਧਾਂ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਪੋਸਟਰ 'ਤੇ ਲਿਖਿਆ,''ਕਿਉਂ ਨਾ ਕਰੇਂ ਵਿਚਾਰ, ਬਿਹਾਰ ਜੋ ਹੈ ਬੀਮਾਰ।'' ਖਾਸ ਗੱਲ ਇਹ ਹੈ ਕਿ ਰਾਜਦ ਦੇ ਪੋਸਟਰ 'ਚੋਂ ਪਾਰਟੀ ਪ੍ਰਧਾਨ ਲਾਲੂ ਯਾਦਵ ਜਾਂ ਉਨ੍ਹਾਂ ਦੇ ਬੇਟੇ ਤੇਜਸਵੀ ਅਤੇ ਤੇਜ ਪ੍ਰਤਾਪ ਯਾਦਵ ਗਾਇਬ ਹਨ। ਉੱਥੇ ਹੀ ਪੋਸਟਰ ਨੂੰ ਪਾਰਟੀ ਦਫ਼ਤਰ ਦੇ ਬਾਹਰ ਲਗਾਇਆ ਗਿਆ ਹੈ।


DIsha

Content Editor

Related News