ਮੁਜ਼ੱਫਰਪੁਰ ਸ਼ੈਲਟਰ ਹੋਮ ''ਚ ਕਿਸੇ ਕੁੜੀ ਦਾ ਨਹੀਂ ਹੋਇਆ ਕਤਲ : ਸੀ.ਬੀ.ਆਈ.

Wednesday, Jan 08, 2020 - 02:16 PM (IST)

ਮੁਜ਼ੱਫਰਪੁਰ ਸ਼ੈਲਟਰ ਹੋਮ ''ਚ ਕਿਸੇ ਕੁੜੀ ਦਾ ਨਹੀਂ ਹੋਇਆ ਕਤਲ : ਸੀ.ਬੀ.ਆਈ.

ਪਟਨਾ— ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ 'ਚ ਸੀ.ਬੀ.ਆਈ. ਨੇ ਵੱਡਾ ਖੁਲਾਸਾ ਕੀਤਾ ਹੈ। ਸੀ.ਬੀ.ਆਈ. ਨੇ ਸੁਪਰੀਮ ਕੋਰਟ 'ਚ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਮੁਜ਼ੱਫਰਪੁਰ ਸ਼ੈਲਟਰ ਹੋਮ 'ਚ ਕਿਸੇ ਕੁੜੀ ਦਾ ਕਤਲ ਨਹੀਂ ਹੋਇਆ। ਇਹੀ ਨਹੀਂ ਜਾਂਚ ਏਜੰਸੀ ਨੇ ਕਿਹਾ ਹੈ ਕਿ ਸ਼ੈਲਟਰ ਹੋਮ ਤੋਂ ਮਿਲੇ ਨਰਕੰਕਾਲ ਨਾਬਾਲਗਾਂ ਦੇ ਨਹੀਂ ਸਨ। ਉਸ ਨੇ ਇਹ ਵੀ ਕਿਹਾ ਕਿ ਸ਼ੈਲਟਰ ਹੋਮ ਨਾਲ ਜੁੜੇ 17 ਮਾਮਲਿਆਂ ਦੀ ਜਾਂਚ ਪੂਰੀ ਹੋ ਗਈ ਹੈ। ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁਜ਼ੱਫਰਪੁਰ ਸ਼ੈਲਟਰ ਹੋਮ 'ਚ ਕਿਸੇ ਵੀ ਕੁੜੀ ਦਾ ਕਤਲ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸ਼ੈਲਟਰ ਹੋਮ ਤੋਂ ਜੋ ਨਰ ਕੰਕਾਲ ਮਿਲੇ ਹਨ, ਉਹ ਨਾਬਾਲਗਾਂ ਦੇ ਨਹੀਂ ਹਨ। ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਮੁਜ਼ੱਫਰਪੁਰ ਸ਼ੈਲਟਰ ਹੋਮ 'ਚ ਯੌਨ ਉਤਪੀੜਨ ਦੇ 17 ਮਾਮਲਿਆਂ 'ਚ ਜਾਂਚ ਪੂਰੀ ਹੋ ਗਈ ਹੈ ਅਤੇ ਜ਼ਿਲਾ ਅਧਿਕਾਰੀਆਂ ਸਮੇਤ ਸ਼ਾਮਲ ਸਰਕਾਰੀ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ। 

PunjabKesariਸੁਪਰੀਮ ਕੋਰਟ 'ਚ ਦਾਇਰ ਆਪਣੀ ਸਥਿਤੀ ਰਿਪੋਰਟ 'ਚ ਜਾਂਚ ਏਜੰਸੀ ਨੇ ਕਿਹਾ ਕਿ ਚਾਰ ਸ਼ੁਰੂਆਤੀ ਜਾਂਚ 'ਚ ਕਿਸੇ ਅਪਰਾਧਕ ਕੰਮ ਨੂੰ ਸਾਬਤ ਕਰਨ ਵਾਲੇ ਸਬੂਤ ਨਹੀਂ ਮਿਲੇ ਅਤੇ ਇਸ ਲਈ ਇਸ ਮਾਮਲੇ 'ਚ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।'' ਜਾਂਚ ਏਜੰਸੀ ਨੇ ਕਿਹਾ,''ਸਾਰੇ ਮਾਮਲਿਆਂ 'ਚ ਸ਼ਾਮਲ ਸਰਕਾਰੀ ਸੇਵਕਾਂ ਵਿਰੁੱਧ ਕਾਰਵਾਈ ਲਈ ਬਿਹਾਰ ਦੇ ਮੁੱਖ ਸਕੱਤਰ ਨੂੰ ਸੀ.ਬੀ.ਆਈ. ਦੀ ਰਿਪੋਰਟ ਭੇਜ ਦਿੱਤੀ ਗਈ ਹੈ। ਮੁਜ਼ੱਫਰਪੁਰ ਸ਼ੈਲਟਰ ਹੋਮ ਸਮੇਤ ਸਾਰੇ 17 ਸ਼ੈਲਟਰ ਹੋਮ ਮਾਮਲਿਆਂ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਸਮਰੱਥ ਕੋਰਟ 'ਚ ਆਖਰੀ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ। ਸੀ.ਬੀ.ਆਈ. ਰਿਪੋਰਟ ਦੇ ਰੂਪ 'ਚ ਨੋਟ ਨੂੰ ਮੁੱਖ ਸਕੱਤਰ ਕੋਲ ਉੱਚਿਤ ਕਾਰਵਾਈ ਲਈ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਇਕ ਐੱਨ.ਜੀ.ਓ. ਵਲੋਂ ਸੰਚਾਲਤ ਸ਼ੈਲਟਰ ਹੋਮ 'ਚ ਕਈ ਕੁੜੀਆਂ ਦਾ ਯੌਨ ਉਤਪੀੜਨ ਕੀਤਾ ਗਿਆ ਸੀ ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ (ਟੀ.ਆਈ.ਐੱਸ.ਐੱਸ.) ਦੀ ਰਿਪੋਰਟ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਸੀ।


author

DIsha

Content Editor

Related News