ਟਰੇਨ ’ਚ ਅੰਡਰਵੀਅਰ-ਬਨੈਣ ’ਚ ਘੁੰਮੇ ਬਿਹਾਰ ਦੇ ਐੱਮ. ਐੱਲ. ਏ., ਵੀਡੀਓ ਹੋਈ ਵਾਇਰਲ
Saturday, Sep 04, 2021 - 10:49 AM (IST)
ਨੈਸ਼ਨਲ ਡੈਸਕ– ਬਿਹਾਰ ਵਿਚ ਜਨਤਾ ਦਲ ਯੂਨਾਈਟਿਡ (ਜਦਯੂ) ਪਾਰਟੀ ਦੇ ਗੋਪਾਲਪੁਲ ਤੋਂ ਵਿਧਾਇਕ ਨਰਿੰਦਰ ਕੁਮਾਰ ਨੀਰਜ ਉਰਫ ਗੋਪਾਲ ਮੰਡਲ ਇਕ ਵਾਰ ਫਿਰ ਚਰਚਾਵਾਂ ਵਿਚ ਆ ਗਏ ਹਨ। ਇਸ ਵਾਰ ਉਹ ਆਪਣੇ ਪਹਿਰਾਵੇ ਕਾਰਨ ਸੁਰਖੀਆਂ ਵਿਚ ਛਾਏ ਹਨ। ਜ਼ਿਆਦਾਤਰ ਵਿਵਾਦਾਂ ਵਿਚ ਘਿਰੇ ਰਹਿਹਣ ਵਾਲੇ ਨਰਿੰਦਰ ਕੁਮਾਰ ਦੀ ਇਕ ਫੋਟੋ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਉਹ ਰਾਜਿੰਦਰ ਨਗਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਵਿਚ ਅੰਡਰਵੀਅਰ ਅਤੇ ਬਨੈਣ ਵਿਚ ਦਿਖ ਰਹੇ ਹਨ।
ਸਹਿਯਾਤਰੀਆਂ ਨਾਲ ਹੋਈ ਝੜਪ
ਜਾਣਕਾਰੀ ਮੁਤਾਬਕ ਵੀਰਵਾਰ ਦੀ ਰਾਤ ਪਟਨਾ-ਨਵੀਂ ਦਿੱਲੀ ਤੇਜਸ ਰਾਜਧਾਨੀ ਐਕਸਪ੍ਰੈੱਸ ਦੇ ਏ-1 ਕੋਚ ਵਿਚ ਵਿਧਾਇਕ ਨਰਿੰਦਰ ਕੁਮਾਰ ਨੀਰਜ ਨੂੰ ਅੰਡਰਵੀਅਰ ਵਿਚ ਘੁੰਮਣ ’ਤੇ ਯਾਤਰੀਆਂ ਦਾ ਵਿਰੋਧ ਝੱਲਣਾ ਪਿਆ। ਟਰੇਨ ਜਿਵੇਂ ਹੀ ਪਟਨਾ ਤੋਂ ਚੱਲੀ ਵਿਧਾਇਕ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਉਹ ਅੰਡਰਵੀਅਰ-ਬਨੈਣ ਵਿਚ ਆ ਗਏ। ਇਸੇ ਹਾਲਤ ਵਿਚ ਉਹ ਕੋਚ ਘੁੰਮਣ ਲੱਗੇ ਅਤੇ ਟਾਇਲਟ ਵੱਲ ਜਾਣ ਲੱਗੇ। ਵਿਧਾਇਕ ਦਾ ਬੋਗੀ ਵਿਚ ਇਸ ਤਰ੍ਹਾਂ ਘੁੰਮਣਾ ਬਾਕੀ ਯਾਤਰੀਆਂ ਨੂੰ ਬਿਲਕੁਲ ਪਸੰਦ ਨਹੀਂ ਆਇਆ। ਜਿਸਦੇ ਬਾਅਦ ਉਨ੍ਹਾਂ ਵਿਚੋਂ ਇਕ ਯਾਤਰੀ ਨੇ ਵਿਧਾਇਕਾਂ ਨੂੰ ਇਸ ਤਰ੍ਹਾਂ ਤੋਂ ਘੁੰਮਣ ਨੂੰ ਮਨਾ ਕੀਤਾ ਤਾਂ ਵਿਧਾਇਕ ਰੌਬ ਪਾਉਣ ਲੱਗੇ। ਦੇਖਦੇ ਹੀ ਦੇਖਦੇ ਦੋਨੋਂ ਧਿਰਾਂ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਝੜਪ ਹੋਣ ਲੱਗੀ।
ਪੇਟ ਖਰਾਬ ਸੀ ਇਸ ਲਈ ਲਾਹ ਦਿੱਤੀ ਸੀ ਪੈਂਟ
ਹਾਲਾਂਕਿ ਬਾਅਦ ਵਿਚ ਗੋਪਾਲ ਮੰਡਲ ਨੇ ਕਿਹਾ ਕਿ ਅਸਲ ਵਿਚ ਉਹ ਅੰਡਰਵੀਅਰ-ਬਨੈਣ ਵਿਚ ਸੀ, ਕਿਉਂਕਿ ਜਿਵੇਂ ਹੀ ਉਹ ਟਰੇਨ ਵਿਚ ਚੜ੍ਹੇ ਉਸਦਾ ਪੇਟ ਖਰਾਬ ਹੋ ਗਿਆ। ਮੈਂ ਜੋ ਬੋਲਦਾ ਹਾਂ, ਸੱਚ ਬੋਲਦਾ ਹਾਂ। ਝੂਠ ਮੈਂ ਬੋਲਦਾ ਨਹੀਂ ਹਾਂ। ਝੂਠ ਬੋਲਣ ਨਾਲ ਮੈਨੂੰ ਫਾਂਸੀ ਨਹੀਂ ਲੱਗ ਜਾਏਗੀ।
ਉਪ ਮੁੱਖ ਮੰਤਰੀ ਨੂੰ ਕਿਹਾ ਸੀ ‘ਆਈ ਲਵ ਯੂ’
ਦੱਸ ਦਈਏ ਕਿ ਜੇਡੀਯੂ ਵਿਧਾਇਕ ਗੋਪਾਲ ਮੰਡਲ ਆਪਣੇ ਵੱਖਰੇ-ਵੱਖਰੇ ਕਾਰਨਾਮਿਆਂ ਲਈ ਜ਼ਿਆਦਾਤਰ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ’ਤੇ ਨਾਜਾਇਜ਼ ਤੌਰ ’ਤੇ ਰਕਮ ਦੀ ਅਗਰਾਹੀ ਕਰਨ ਦਾ ਗੰਭੀਰ ਦੋਸ਼ ਲਗਾਇਆ ਸੀ। ਫਿਰ ਕੁਝ ਦਿਨ ਬਾਅਦ ਪ੍ਰੈੱਸ ਕਾਨਫਰੰਸ ’ਚ ਉਪ ਮੁੱਖ ਮੰਤਰੀ ਨੂੰ ਆਈ ਲਵ ਯੂ ਕਹਿ ਦਿੱਤਾ ਸੀ।