ਗਲਵਾਨ 'ਚ ਸ਼ਹੀਦ ਹੋਏ ਪੁੱਤ ਦੀ ਪਿਤਾ ਨੇ ਬਣਾਈ ਯਾਦਗਾਰ, ਪਹਿਲਾਂ ਪੁਲਸ ਨੇ ਕੀਤੀ ਕੁੱਟਮਾਰ ਫਿਰ...
Wednesday, Mar 01, 2023 - 10:31 AM (IST)
ਪਟਨਾ- ਪੁੱਤਰ ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦੇ ਹੋਏ 2020 'ਚ ਗਲਵਾਨ ਘਾਟੀ ਵਿਚ ਸ਼ਹੀਦ ਹੋ ਗਿਆ। ਪਿਤਾ ਨੇ ਘਰ ਦੇ ਸਾਹਮਣੇ ਸਥਿਤ ਸਰਕਾਰੀ ਜ਼ਮੀਨ ’ਤੇ ਉਸ ਦੀ ਯਾਦਗਾਰ ਬਣਾ ਦਿੱਤੀ। ਯਾਦਗਾਰ ਬਣਾਉਣ ਦਾ ਵਿਰੋਧ ਕਰਦੇ ਹੋਏ ਕੁਝ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਪੁਲਸ ਨੇ ਸ਼ਹੀਦ ਦੇ ਪਿਤਾ ਨੂੰ ਨਾ ਸਿਰਫ ਬੁਰੀ ਤਰ੍ਹਾਂ ਕੁੱਟਿਆ ਸਗੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਆਦੇਸ਼- ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਕੇਸ ਦੀ ਸੁਣਵਾਈ
ਪਿੰਡ ਵਾਸੀਆਂ ਨੇ ਗ੍ਰਿਫ਼ਤਾਰੀ ਦਾ ਕੀਤਾ ਵਿਰੋਧ
ਇਹ ਦੋਸ਼ ਬਿਹਾਰ ਦੇ ਵੈਸ਼ਾਲੀ ਦੀ ਪੁਲਸ ’ਤੇ ਲੱਗੇ ਹਨ, ਜਿਸ ਤੋਂ ਬਾਅਦ ਪਿੰਡ ਦੇ ਲੋਕ ਪੁਲਸ ਦੇ ਇਸ ਐਕਸ਼ਨ ਨੂੰ ਲੈ ਕੇ ਬੁਰੀ ਤਰ੍ਹਾਂ ਨਾਰਾਜ਼ ਹਨ। ਮਾਮਲਾ ਜ਼ਿਲ੍ਹੇ ਦੇ ਜੰਦਾਹਾ ਥਾਣੇ ਦੇ ਕਜਰੀ ਬਜ਼ੁਰਗ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਰਾਜ ਕਪੂਰ ਸਿੰਘ ਦਾ ਪੁੱਤਰ ਜੈ ਕਿਸ਼ੋਰ ਗਲਵਾਨ ਘਾਟੀ 'ਚ ਚੀਨੀ ਫ਼ੌਜੀਆਂ ਦੇ ਨਾਲ ਹੋਈ ਫ਼ੌਜ ਦੀ ਝੜਪ 'ਚ ਸ਼ਹੀਦ ਹੋ ਗਿਆ ਸੀ। ਜੈ ਕਿਸ਼ੋਰ ਦੇ ਸ਼ਹੀਦ ਹੋਣ ਮਗਰੋਂ ਉਨ੍ਹਾਂ ਦੇ ਪਿਤਾ ਨੇ ਸਰਕਾਰੀ ਜ਼ਮੀਨ 'ਤੇ ਘਰ ਦੇ ਸਾਹਮਣੇ ਹੀ ਪੁੱਤ ਦਾ ਸਮਾਰਕ ਬਣਵਾ ਦਿੱਤਾ।
ਇਹ ਵੀ ਪੜ੍ਹੋ- J&K: ਸਾਂਬਾ 'ਚ ਮਿਲਿਆ ਜਹਾਜ਼ ਵਾਂਗ ਦਿੱਸਣ ਵਾਲਾ ਪਾਕਿਸਤਾਨੀ ਗੁਬਾਰਾ, ਦਹਿਸ਼ਤ 'ਚ ਲੋਕ
ਪੁਲਸ ਨੇ 15 ਦਿਨ ਦੇ ਅੰਦਰ ਯਾਦਗਾਰ ਹਟਾਉਣ ਨੂੰ ਕਿਹਾ ਸੀ
ਸ਼ਹੀਦ ਜੈ ਕਿਸ਼ੋਰ ਦੇ ਭਰਾ ਨੰਦ ਕਿਸ਼ੋਰ ਸਿੰਘ ਨੇ ਦੱਸਿਆ ਕਿ ਜਦੋਂ ਯਾਦਗਾਰ ਬਣ ਕੇ ਤਿਆਰ ਹੋਈ ਸੀ ਤਾਂ ਸਥਾਨਕ ਅਧਿਕਾਰੀਆਂ ਨੇ ਉਸ ਦਾ ਉਦਘਾਟਨ ਕੀਤਾ ਸੀ, ਫਿਰ ਹੁਣ ਪੁਲਸ ਐਕਸ਼ਨ ਕਿਉਂ ਲੈ ਰਹੀ ਹੈ। ਪੁਲਸ ਨੇ ਸਾਨੂੰ ਕਿਹਾ ਕਿ 15 ਦਿਨ ਦੇ ਅੰਦਰ ਯਾਦਗਾਰ ਹਟਾ ਲਓ। ਇਸ ਤੋਂ ਬਾਅਦ ਪੁਲਸ ਘਰ ਆਈ ਅਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਪਿਤਾ ਨੂੰ ਕੁੱਟਦੇ ਹੋਏ ਆਪਣੇ ਨਾਲ ਲੈ ਗਈ।
ਪਿੰਡ ਦੇ ਅਨੁਸੂਚਿਤ ਜਾਤੀ ਦੇ ਸ਼ਖ਼ਸ ਨੇ ਕਬਜ਼ੇ ਦੀ ਕੀਤੀ ਸੀ ਸ਼ਿਕਾਇਤ
ਪੁਲਸ ਨੇ ਰਾਜ ਕਪੂਰ ਦੇ ਖਿਲਾਫ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪਿੰਡ ਦੇ ਹੀ ਇਕ ਅਨੁਸੂਚਿਤ ਜਾਤੀ ਦੇ ਸ਼ਖ਼ਸ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸਿੰਘ ’ਤੇ ਸਰਕਾਰੀ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ