ਬਿਹਾਰ 'ਚ ਮਹਾਗਠਜੋੜ 'ਚ ਸੁਲਝਿਆ ਵਿਵਾਦ, ਇਸ ਤਰ੍ਹਾਂ ਵੰਡੀਆਂ ਸੀਟਾਂ

Friday, Mar 29, 2019 - 12:13 PM (IST)

ਬਿਹਾਰ 'ਚ ਮਹਾਗਠਜੋੜ 'ਚ ਸੁਲਝਿਆ ਵਿਵਾਦ, ਇਸ ਤਰ੍ਹਾਂ ਵੰਡੀਆਂ ਸੀਟਾਂ

ਪਟਨਾ— ਬਿਹਾਰ 'ਚ ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਕਾਂਗਰਸ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ। ਪਟਨਾ 'ਚ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਰਾਜ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਲੋਕ ਸਭਾ ਸੀਟ ਨੂੰ ਲੈ ਕੇ ਹਿੱਸੇਦਾਰੀ ਦਾ ਐਲਾਨ ਕੀਤਾ। ਸੀਟ ਸ਼ੇਅਰਿੰਗ ਦੇ ਫਾਰਮੂਲੇ ਦੇ ਅਧੀਨ ਸੁਪੌਲ ਅਤੇ ਪਟਨਾ ਸਾਹਿਬ ਲੋਕ ਸਭਾ ਸੀਟ ਕਾਂਗਰਸ ਦੇ ਖਾਤੇ 'ਚ ਆਈ ਹੈ। ਉੱਥੇ ਹੀ ਪਾਟਲੀਪੁੱਤਰ, ਦਰਭੰਗਾ, ਸਾਰਣ ਅਤੇ ਬੈਗੂਸਰਾਏ ਸੀਟ ਰਾਜਦ ਦੇ ਹਿੱਸੇ 'ਚ ਆ ਗਈਆਂ ਹਨ। ਇਸ ਦੇ ਨਾਲ ਹੀ ਸੀਵਾਨ, ਮਹਾਰਾਜਗੰਜ, ਬਕਸਰ, ਜਹਾਨਾਬਾਦ ਅਤੇ ਗੋਪਾਲਗੰਜ ਸੀਟ ਵੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਜਦ ਕੋਲ ਆਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਤੇਜਸਵੀ ਯਾਦਵ ਨੇ ਕਿਹਾ,''ਮਹਾਗਠਜੋੜ ਅਟੁੱਟ ਹੈ ਅਤੇ ਅਸੀਂ ਪਹਲਾਂ ਵੀ ਕਿਹਾ ਹੈ ਕਿ ਇਹ ਮਹਾਗਠਜੋੜ ਜਨਤਾ ਦੇ ਦਿਲਾਂ ਦਾ ਗਠਜੋੜ ਹੈ। ਆਉਣ ਵਾਲੀ ਲੜਾਈ ਸੰਵਿਧਾਨ ਬਚਾਉਣ ਦੀ ਹੈ। ਲੋਕਤੰਤਰ ਨੂੰ ਬਚਾਉਣ ਦੀ ਹੈ। ਨਿਆਂ ਅਤੇ ਅਨਿਆਂ, ਸੱਚ ਅਤੇ ਝੂਠ ਦੀ ਲੜਾਈ ਹੈ। 2 ਪੜਾਵਾਂ ਦੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ।'' ਤੇਜਸਵੀ ਨੇ ਇਸ ਦੌਰਾਨ ਬਾਕੀ ਦੇ 5 ਪੜਾਵਾਂ ਦੀਆਂ ਸੀਟਾਂ 'ਤੇ ਪਾਰਟੀਵਾਰ ਸੀਟ ਸ਼ੇਅਰਿੰਗ ਦਾ ਐਲਾਨ ਕੀਤਾ ਹੈ।PunjabKesari

ਰਾਜਦ ਕੋਲ ਹਨ ਇਹ 19 ਸੀਟਾਂ
ਭਾਗਲਪੁਰ, ਬਾਂਕਾ, ਮਧੇਪੁਰਾ, ਦਰਭੰਗਾ, ਵੈਸ਼ਾਲੀ, ਗੋਪਾਲਗੰਜ, ਸੀਵਾਨ, ਮਹਾਰਾਜਗੰਜ, ਸਾਰਣ, ਹਾਜੀਪੁਰ, ਬੈਗੂਸਰਾਏ, ਪਾਟਲੀਪੁੱਤਰ, ਬਕਸਰ, ਜਹਾਨਾਬਾਦ, ਨਵਾਦਾ, ਝੰਝਾਰਪੁਰ, ਅਰਰੀਆ, ਸੀਤਾਮੜ੍ਹੀ, ਸ਼ਿਵਹਰ।PunjabKesariਕਾਂਗਰਸ ਕੋਲ ਇਹ 9 ਸੀਟਾਂ
ਕਿਸ਼ਨਗੰਜ, ਕਟਿਹਾਰ, ਪੂਰਨੀਆ, ਸਮਸਤੀਪੁਰ, ਮੁੰਗੇਰ, ਪਟਨਾ ਸਾਹਿਬ, ਸਾਸਾਰਾਮ, ਵਾਲਮੀਕਿ ਨਗਰ, ਸੁਪੌਲ।

ਹੋਰ ਦਲਾਂ ਨੂੰ ਇਹ 12 ਸੀਟਾਂ
ਆਰ.ਐੱਲ.ਐੱਸ.ਪੀ.- 5 ਸੀਟਾਂ (ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਉਜੀਆਰਪੁਰ, ਕਾਰਾਕਾਟ, ਜਮੁਈ)
ਹਮ- 3 ਸੀਟਾਂ (ਨਾਲੰਦਾ, ਔਰੰਗਾਬਾਦ ਅਤੇ ਗਯਾ)
ਵੀ.ਆਈ.ਪੀ.- 3 ਸੀਟਾਂ (ਮਧੁਬਨੀ, ਮੁਜ਼ੱਫਰਪੁਰ, ਖਗੜੀਆ)
ਸੀ.ਪੀ.ਆਈ. (ਐੱਮ.ਐੱਲ.) ਕੋਲ ਆਰਾ ਸੀਟ।


author

DIsha

Content Editor

Related News