1 ਦਸੰਬਰ ਨੂੰ ਸ਼ੁਰੂ ਹੋਵੇਗਾ ਬਿਹਾਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ, ਨਵੇਂ ਵਿਧਾਇਕ ਚੁੱਕਣਗੇ ਸਹੁੰ
Tuesday, Nov 25, 2025 - 01:46 PM (IST)
ਪਟਨਾ: ਬਿਹਾਰ ਵਿਚ ਨਵੀਂ ਬਣੀ ਐਨਡੀਏ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਅੱਜ ਪਹਿਲੀ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਗਈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਜ ਵਿਧਾਨ ਸਭਾ ਦਾ ਸੈਸ਼ਨ 1 ਤੋਂ 5 ਦਸੰਬਰ ਤੱਕ ਹੋਵੇਗਾ। ਇਸ ਸਮੇਂ ਦੌਰਾਨ ਨਵੇਂ ਵਿਧਾਇਕਾਂ ਦੀ ਸਹੁੰ ਚੁੱਕ ਸਮਾਗਮ, ਵਿਧਾਨ ਸਭਾ ਦੇ ਸਪੀਕਰ ਦੀ ਚੋਣ, ਰਾਜਪਾਲ ਦਾ ਸੰਬੋਧਨ ਅਤੇ ਸਰਕਾਰ ਵੱਲੋਂ ਵੱਖ-ਵੱਖ ਵਿਧਾਨਕ ਕੰਮਾਂ ਦੀ ਸ਼ੁਰੂਆਤ ਵਰਗੇ ਮਹੱਤਵਪੂਰਨ ਪ੍ਰੋਗਰਾਮ ਸ਼ਾਮਲ ਹੋਣਗੇ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ
ਇਸ ਦੌਰਾਨ ਮੁੱਖ ਸਕੱਤਰ ਨੇ ਦੱਸਿਆ ਕਿ 18ਵੀਂ ਬਿਹਾਰ ਵਿਧਾਨ ਸਭਾ ਦਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਵੇਗਾ, ਜੋ 5 ਦਸੰਬਰ ਤੱਕ ਚੱਲੇਗਾ। ਇਸ ਸੈਸ਼ਨ ਦੌਰਾਨ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ, ਜਿਸ ਨਾਲ ਨਵੀਂ ਸਰਕਾਰ ਦੇ ਕੰਮ ਦੀ ਰਸਮੀ ਸ਼ੁਰੂਆਤ ਹੋਵੇਗੀ। ਸਹੁੰ ਚੁੱਕਣ ਦੀ ਪ੍ਰਕਿਰਿਆ ਪ੍ਰੋ-ਟੈਮ ਸਪੀਕਰ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ।
ਪੜ੍ਹੋ ਇਹ ਵੀ : ਓ ਤੇਰੀ! ਦਿੱਲੀ ਪੁੱਜੀ ਜਵਾਲਾਮੁਖੀ ਦੀ ਸੁਆਹ, ਉਡਾਣਾਂ ਲਈ ਐਡਵਾਇਜ਼ਰੀ ਜਾਰੀ, ਅਸਮਾਨ 'ਤੇ ਛਾਇਆ ਹਨ੍ਹੇਰਾ
ਇਸ ਮੀਟਿੰਗ ਵਿਚ ਮੁੱਖ ਤੌਰ 'ਤੇ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਨਾਲ ਹੀ ਸੂਬੇ ਵਿਚ ਬੰਦ ਪਈਆਂ 25 ਖੰਡ ਮਿੱਲਾਂ ਨੂੰ ਮੁੜ ਤੋਂ ਚਾਲੂ ਕਰਨ 'ਤੇ ਸਹਿਮਤੀ ਬਣੀ। ਮੀਟਿੰਗ ਵਿਚ ਲਏ ਗਏ ਇਨ੍ਹਾਂ ਫੈਸਲਿਆਂ ਦਾ ਮੁੱਖ ਉਦੇਸ਼ ਬਿਹਾਰ ਨੂੰ ਇੱਕ ਨਵੀਂ ਆਰਥਿਕ ਦਿਸ਼ਾ ਦੇਣਾ ਅਤੇ ਵੱਡੇ ਪੱਧਰ 'ਤੇ ਨੌਕਰੀਆਂ ਪੈਦਾ ਕਰਨਾ ਹੈ। ਸੰਸਦੀ ਮਾਮਲਿਆਂ ਦੇ ਵਿਭਾਗ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
