ਪ੍ਰੇਮਿਕਾ ਨੂੰ ਮਿਲਣ ਆਏ 2 ਨੌਜਵਾਨਾਂ ਦੀ ਪਿੰਡ ਵਾਸੀਆਂ ਨੇ ਹੀ ਕਰਵਾ ''ਤਾ ਵਿਆਹ

06/03/2019 1:59:01 PM

ਬਿਹਾਰ— ਲੜਕਾ-ਲੜਕੀ ਦੇ ਪ੍ਰੇਮ-ਪ੍ਰਸੰਗ ਦੀ ਕਹਾਣੀ ਕਈ ਵਾਰ ਖੂਨੀ ਰੂਪ ਅਖਤਿਆਰ ਕਰ ਲੈਂਦੀ ਹੈ। ਕੁਝ ਅਜਿਹੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਕਿ ਥਾਣੇ 'ਚ ਲੜਕਾ-ਲੜਕੀ ਦਾ ਵਿਆਹ ਕਰਵਾ ਦਿੱਤਾ ਗਿਆ। ਬਿਹਾਰ ਦੇ ਮਧੇਪੁਰਾ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨ ਆਪਣੀਆਂ ਆਪਣੀ-ਆਪਣੀ ਪ੍ਰੇਮਿਕਾ ਨੂੰ ਮਿਲਣ ਪੁੱਜੇ। ਇਸ ਗੱਲ ਦੀ ਭਿਣਕ ਜਦੋਂ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਇਕੱਠੇ ਹੀ ਦੋਹਾਂ ਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਦੋਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਇਕ ਨੇ ਥਾਣੇ ਵਿਚ ਆਪਣੇ ਬੇਟੇ ਦੇ ਅਗਵਾ ਕਰ ਕੇ ਵਿਆਹ ਕਰਨ ਦੀ ਰਿਪੋਰਟ ਦਿੱਤੀ, ਜਦਕਿ ਦੂਜੇ ਨੌਜਵਾਨ ਦੇ ਪਿਤਾ ਨੇ ਨੂੰਹ ਨੂੰ ਅਪਣਾ ਲਿਆ। 


ਜ਼ਿਲਾ ਹੈੱਡਕੁਆਰਟਰ ਦੇ ਭੀਰਖੀ ਵਾਸੀ ਦੇਵਾਨੰਦ ਯਾਦਵ ਦੇ ਪੁੱਤਰ ਰੋਹਨ ਅਤੇ ਜਾਨਕੀਨਗਰ ਵਾਸੀ ਕ੍ਰਿਸ਼ਨਕੁਮਾਰ ਬੈਭਵ ਉਰਫ ਭਾਨੂੰ ਇਕ ਹੀ ਕਮਰੇ ਵਿਚ ਰਹਿ ਕੇ ਪੜ੍ਹਾਈ ਕਰਦੇ ਹਨ। ਰੋਹਨ ਦਾ ਨਾਨਕਾ ਪਿੰਡ ਜਯਪਾਲਪੱਟੀ 'ਚ ਹੈ, ਜਿੱਥੇ ਰਿਆ ਨਾਂ ਦੀ ਲੜਕੀ ਨਾਲ ਉਸ ਨੂੰ ਪਿਆਰ ਹੋ ਗਿਆ। ਰੋਹਨ ਦੇ ਜ਼ਰੀਏ ਰਿਆ ਦੀ ਭੈਣ ਚੰਦਾ ਨੂੰ ਵੀ ਭਾਨੂੰ ਨੇ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਪਿਆਰ ਇੰਨਾ ਕੁ ਪਰਵਾਨ ਚੜ੍ਹਿਆ ਕਿ ਪਟਨਾ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਦੋਵੇਂ ਨੌਜਵਾਨ ਟਰੇਨ ਤੋਂ ਰਾਤ ਨੂੰ ਮਧੇਪੁਰਾ ਆਉਂਦੇ ਅਤੇ ਪ੍ਰੇਮਿਕਾ ਨੂੰ ਮਿਲ ਕੇ ਪਟਨਾ ਵਾਪਸ ਪਰਤ ਜਾਂਦੇ ਸਨ। ਦੋਵੇਂ 25, 27 ਅਤੇ 31 ਮਈ ਨੂੰ ਪਟਨਾ ਤੋਂ ਮਧੇਪੁਰਾ ਆਏ ਸਨ। 31 ਮਈ ਦੀ ਰਾਤ ਜਦੋਂ ਦੋਵੇਂ ਟਰੇਨ ਤੋਂ ਉਤਰ ਕੇ ਪ੍ਰੇਮਿਰਾ ਦੇ ਘਰ ਦਾਖਲ ਹੋਏ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦੋਹਾਂ ਨੌਜਵਾਨਾਂ ਨੂੰ ਫੜ ਕੇ ਦੋਹਾਂ ਪ੍ਰੇਮਿਕਾ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ।


ਇਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪ੍ਰੇਮਿਕਾ ਦੇ ਪਿਤਾ ਕਿਸੇ ਅਪਰਾਧਕ ਮਾਮਲੇ ਵਿਚ ਦੋਸ਼ੀ ਹਨ ਅਤੇ ਫਰਾਰ ਚੱਲ ਰਹੇ ਹਨ। ਘਰ ਵਿਚ ਸਿਰਫ ਇਕ ਬੁੱਢਾ ਦਾਦਾ ਰਹਿੰਦਾ ਹੈ। ਜਦੋਂ ਦੋਹਾਂ ਨੂੰ ਪ੍ਰੇਮੀਆਂ ਦੇ ਆਉਣ ਦੀ ਸੂਚਨਾ ਮੋਬਾਈਲ 'ਤੇ ਮਿਲਦੀ ਤਾਂ ਲੜਕੀਆਂ ਦਾਦੇ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਸੁਆ ਦਿੰਦੀਆਂ ਸਨ। 31 ਮਈ ਦੀ ਰਾਤ ਨੂੰ ਦੋਵੇਂ ਨੌਜਵਾਨ ਪ੍ਰੇਮਿਕਾ ਦੇ ਘਰ ਪੁੱਜੇ। ਘਰ ਪਹੁੰਚਣ ਮਗਰੋਂ ਲੱਗਭਗ ਇਕ ਘੰਟੇ ਬਾਅਦ ਜਦੋਂ ਪਿੰਡ ਵਾਸੀਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਫੜ ਲਿਆ ਅਤੇ ਕੁੱਟਮਾਰ ਕਰ ਕੇ ਵਿਆਹ ਲਈ ਰਾਜ਼ੀ ਕੀਤਾ।
 


Tanu

Content Editor

Related News