Bihar Results : NDA ਨੇ ਹਾਸਲ ਕੀਤੀ ਵੱਡੀ ਲੀਡ, 157 ਸੀਟਾਂ 'ਤੇ ਚੱਲ ਰਹੀ ਅੱਗੇ
Friday, Nov 14, 2025 - 09:36 AM (IST)
ਪਟਨਾ : ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਐਲਾਨ ਕੁਝ ਸਮੇਂ ਵਿਚ ਹੋਣ ਵਾਲਾ ਹੈ। ਬਿਹਾਰ ਚੋਣਾਂ ਨੂੰ ਲੈ ਕੇ ਹੋਈ 243 ਸੀਟਾਂ 'ਤੇ ਹੋਈ ਵੋਟਿੰਗ ਦੀ ਗਿਣਤੀ ਅੱਜ ਯਾਨੀ ਸ਼ੁੱਕਰਵਾਰ (14 ਨਵੰਬਰ) ਨੂੰ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਗਿਣਤੀ ਦੇ ਚੱਲ ਰਹੇ ਰੁਝਾਨਾਂ ਵਿਚ NDA ਨੇ ਵੱਡੀ ਲੀਡ ਹਾਸਲ ਕਰ ਲਈ ਹੈ। NDA 157 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਗਿਣਤੀ ਦੌਰਾਨ 9 ਵਜੇ ਦੇ ਕਰੀਬ 151 ਸੀਟਾਂ ਦੇ ਰੁਝਾਨ ਸਾਹਮਣੇ ਆਏ। ਇਸ ਦੌਰਾਨ 86 ਸੀਟਾਂ 'ਤੇ NDA ਅੱਗੇ ਚੱਲ ਰਹੀ ਹੈ। ਨਾਲ ਹੀ ਮਹਾਗਠਜੋੜ 59 ਸੀਟਾਂ 'ਤੇ ਅੱਗੇ ਚੱਲ ਰਿਹਾ ਸੀ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਜ਼ਿਕਰਯੋਗ ਹੈ ਕਿ ਈਵੀਐਮ ਵਿੱਚ ਦਰਜ ਵੋਟਾਂ ਤੋਂ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਪੜਾਵਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ 38 ਜ਼ਿਲ੍ਹਿਆਂ ਦੇ 46 ਪੋਲਿੰਗ ਕੇਂਦਰਾਂ 'ਤੇ ਸਵੇਰੇ 8 ਵਜੇ ਸ਼ੁਰੂ ਹੋਈ। ਸਾਰੇ ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਾਰੀਆਂ ਈਵੀਐਮ ਮਸ਼ੀਨਾਂ ਸਖ਼ਤ ਸੁਰੱਖਿਆ ਹੇਠ ਹਨ।
2 ਪੜਾਅ ਵਿਚ ਹੋਈ ਸੀ ਵੋਟਿੰਗ
ਬਿਹਾਰ ਦੀਆਂ 243 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹ ਚੋਣਾਂ 2 ਪੜਾਅ ਵਿਚ ਕਰਵਾਈਆਂ ਗਈਆਂ ਹਨ। 121 ਸੀਟਾਂ 'ਤੇ ਪਹਿਲੇ ਪੜਾਅ ਦੀ ਚੋਣ 6 ਨਵੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਵਿੱਚ ਮੰਗਲਵਾਰ ਨੂੰ 122 ਸੀਟਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਹੁਣ ਬੀਤੇ ਦਿਨ ਯਾਨੀ 14 ਨਵੰਬਰ ਨੂੰ ਹੋਵੇਗੀ। ਇਸ ਵਾਰ ਸੂਬੇ ਦੇ 67.13 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਫ਼ੀਸਦੀ ਦਰ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਔਰਤਾਂ ਨੇ 71.78 ਫੀਸਦੀ ਵੋਟਿੰਗ ਕੀਤੀ, ਜਦੋਂ ਕਿ ਮਰਦਾਂ ਦੀ ਵੋਟਿੰਗ ਪ੍ਰਤੀਸ਼ਤਤਾ 62.98 ਸੀ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
