ਕਿਸ ਦੇ ਸਿਰ ਸਜੇਗਾ ਬਿਹਾਰ ਦਾ ''ਤਾਜ'', ਭਲਕੇ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ

Monday, Nov 09, 2020 - 05:20 PM (IST)

ਕਿਸ ਦੇ ਸਿਰ ਸਜੇਗਾ ਬਿਹਾਰ ਦਾ ''ਤਾਜ'', ਭਲਕੇ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ

ਪਟਨਾ— ਬਿਹਾਰ ਵਿਚ ਕਿਸ ਦੀ ਸਰਕਾਰ ਹੋਵੇਗੀ? ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ। 10 ਨਵੰਬਰ ਯਾਨੀ ਕਿ ਕੱਲ ਨਤੀਜਿਆਂ ਦਾ ਦਿਨ ਹੈ। ਇਸ ਨਾਲ ਬਿਹਾਰ ਦੇ ਬਿੱਗ ਬੌਸ ਦਾ ਫ਼ੈਸਲਾ ਹੋ ਜਾਵੇਗਾ। ਬਿਹਾਰ ਚੋਣਾਂ 'ਚ 243 ਸੀਟਾਂ 'ਤੇ ਵੋਟਿੰਗ ਹੋਈ ਹੈ। 243 ਸੀਟਾਂ 'ਤੇ ਲਈ 3,755 ਉਮੀਦਵਾਰਾਂ ਦੀ ਕਿਸਮਤ ਅਜਮਾਈ ਹੈ। ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ, ਮੁੱਖ ਰੂਪ ਨਾਲ ਮੁੱਖ ਮੰਤਰੀ ਦੀ ਦੌੜ 'ਚ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ। 

ਦੱਸ ਦੇਈਏ ਕਿ ਬਿਹਾਰ 'ਚ 243 ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਿੰਗ ਹੋਈ ਹੈ। ਪਹਿਲੇ ਪੜਾਅ ਵਿਚ 16 ਜ਼ਿਲ੍ਹਿਆਂ ਦੀ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ। ਦੂਜੇ ਪੜਾਅ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖਰੀ ਅਤੇ ਤੀਜੇ ਪੜਾਅ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ। 243 ਸੀਟਾਂ 'ਤੇ ਪਈਆਂ ਚੋਣਾਂ ਵਿਚ ਐੱਨ. ਡੀ. ਏ. (ਭਾਜਪਾ, ਜੇ. ਡੀ. ਯੂ., ਵੀ. ਆਈ. ਪੀ, ਹਮ), ਮਹਾਗਠਜੋੜ (ਰਾਜਦ, ਕਾਂਗਰਸ, ਖੱਬੇ ਪੱਖੀ ਪਾਰਟੀ), ਗਰੈਂਡ ਯੂਨਾਈਟੇਡ ਸੈਕਯੂਲਰ ਫਰੰਟ, ਲੋਜਪਾ ਸਮੇਤ ਹੋਰ ਦਲ ਮੈਦਾਨ ਵਿਚ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 10 ਨਵੰਬਰ ਯਾਨੀ ਕਿ ਕੱਲ੍ਹ ਦੇ ਚੋਣ ਨਤੀਜਿਆਂ 'ਤੇ ਟਿਕੀਆਂ ਹਨ। 

ਚੋਣ ਕਮਿਸ਼ਨ ਨੇ ਬਿਹਾਰ 'ਚ 38 ਜ਼ਿਲ੍ਹਿਆਂ ਵਿਚ 55 ਗਿਣਤੀ ਕੇਂਦਰਾਂ ਦੀ ਸਥਾਪਨਾ ਕੀਤੀ ਹੈ। ਦੱਸ ਦੇਈਏ ਕਿ ਬਿਹਾਰ ਚੋਣਾਂ ਨੂੰ ਕੋਰੋਨਾ ਆਫ਼ਤ ਵਿਚ ਸਹੀ ਢੰਗ ਨਾਲ ਸੰਪੰਨ ਕਰਵਾਇਆ ਗਿਆ ਹੈ। ਇਕ ਹਜ਼ਾਰ ਵੋਟਰਾਂ ਲਈ ਇਕ ਬੂਥ ਦੀ ਵਿਵਸਥਾ ਕੀਤੀ ਗਈ ਸੀ। ਇਸ ਦੇ ਕਾਰਨ ਈ. ਵੀ. ਐੱਮ. ਦੀ ਗਿਣਤੀ ਵੀ ਵਧੀ ਹੈ। ਇਸ ਵਾਰ ਚੋਣਾਂ ਵਿਚ 1.06 ਲੱਖ ਪੋਲਿੰਗ ਬੂਥ ਬਣਾਏ ਗਏ ਸਨ। ਓਧਰ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐੱਚ. ਆਰ. ਸ਼੍ਰੀਨਿਵਾਸਨ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਟਰਾਂਗ ਰੂਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੋਟਿੰਗ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਣਾਲੀ ਸਥਾਪਤ ਕੀਤੀ ਹੈ। ਇਸ ਦੇ ਨਾਲ ਹੀ ਸੁਰੱਖਿਆ ਦੀ ਸਖਤ ਪਹਿਰੇਦਾਰੀ ਕੀਤੀ ਗਈ ਹੈ।


author

Tanu

Content Editor

Related News