ਸਹੀ ਸਮੇਂ 'ਤੇ ਦੁਸ਼ਮਣ ਨੂੰ 'ਦੋਸਤ' ਅਤੇ ਦੋਸਤ ਨੂੰ 'ਦੁਸ਼ਮਣ' ਬਣਾਉਣ 'ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ 'ਚਾਬੀ'

Wednesday, Nov 11, 2020 - 05:26 PM (IST)

ਸਹੀ ਸਮੇਂ 'ਤੇ ਦੁਸ਼ਮਣ ਨੂੰ 'ਦੋਸਤ' ਅਤੇ ਦੋਸਤ ਨੂੰ 'ਦੁਸ਼ਮਣ' ਬਣਾਉਣ 'ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ 'ਚਾਬੀ'

ਪਟਨਾ— ਰਾਜਨੀਤੀ ਵਿਚ ਸਹੀ ਸਮੇਂ 'ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਦੀ ਕਲਾ ਵਿਚ ਮਾਹਿਰ ਅਤੇ ਕਰੀਬ 15 ਸਾਲ ਤੋਂ ਬਿਹਾਰ ਦੀ ਸੱਤਾ ਦੀ ਕਮਾਨ ਸੰਭਾਲ ਰਹੇ ਨਿਤੀਸ਼ ਕੁਮਾਰ ਇਕ ਵਾਰ ਫਿਰ ਬਿਹਾਰ ਵਿਚ ਮੁੱਖ ਮੰਤਰੀ ਅਹੁਦੇ ਦੀ ਕੁਰਸੀ 'ਤੇ ਬੈਠਣ ਲਈ ਤਿਆਰ ਹਨ। ਭਾਵੇਂ ਹੀ ਇਸ ਵਾਰ ਚੋਣਾਂ ਵਿਚ ਜਨਤਾ ਦਲ ਯੂਨਾਈਟਿਡ ਦਾ ਪ੍ਰਦਰਸ਼ਨ ਪਹਿਲਾਂ ਵਰਗਾ ਨਹੀਂ ਰਿਹਾ ਜਨਤਾ ਦਲ ਯੂਨਾਈਟਿਡ ਨੂੰ ਪਿਛਲੀ ਵਾਰ 2015 ਵਿਧਾਨ ਸਭਾ ਚੋਣਾਂ 'ਚ ਮਿਲੀਆਂ 71 ਸੀਟਾਂ ਦੇ ਮੁਕਾਬਲੇ ਇਸ ਵਾਰ ਸਿਰਫ 43 ਸੀਟਾਂ ਮਿਲੀਆਂ ਹਨ ਪਰ ਸਿਆਸੀ ਸਮੇਂ ਦੀ ਨਜ਼ਾਕਤ ਨੂੰ ਸਮਝਣ ਵਾਲੇ ਨਿਤੀਸ਼ ਕੁਮਾਰ ਇਸ ਵਾਰ ਵੀ ਮੁੱਖ ਮੰਤਰੀ ਬਣੇ ਰਹਿਣ 'ਚ ਸਫ਼ਲ ਰਹੇ। ਨਿਤੀਸ਼ ਕੁਮਾਰ ਨੂੰ ਬਿਹਾਰ ਨੂੰ ਚੰਗਾ ਸ਼ਾਸਨ ਮੁਹੱਈਆ ਕਰਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਵਿਰੋਧੀ ਉਨ੍ਹਾਂ 'ਤੇ ਮੌਕਾਪ੍ਰਸਤ ਹੋਣ ਦਾ ਦੋਸ਼ ਲਾਉਂਦੇ ਰਹੇ ਹਨ ਪਰ ਉਨ੍ਹਾਂ ਦੀ ਬੁੱਧੀਮਤਾ, ਸਿਆਸਤ ਸ਼ਤਰੰਜ 'ਤੇ ਨਿਤੀਸ਼ ਦੀਆਂ ਚਾਲਾਂ ਨੇ ਸਾਲਾਂ ਤੋਂ ਸੱਤਾ 'ਤੇ ਉਨ੍ਹਾਂ ਦਾ ਦਬਦਬਾ ਬਣਾ ਕੇ ਰੱਖਿਆ ਹੈ।

ਇਹ ਵੀ ਪੜ੍ਹੋ: ਬਿਹਾਰ ਚੋਣ ਨਤੀਜੇ 2020: 125 ਸੀਟਾਂ ਨਾਲ ਬਿਹਾਰ 'ਚ ਫਿਰ NDA ਸਰਕਾਰ

ਬਿਜਲੀ ਮਹਿਕਮੇ 'ਚ ਨੌਕਰੀ ਦਾ ਪ੍ਰਸਤਾਵ ਠੁਕਰਾ, ਸਿਆਸੀ ਜੂਆ ਖੇਡਣ ਦਾ ਕੀਤਾ ਫ਼ੈਸਲਾ—

ਭਾਜਪਾ ਨੇ ਕੇਂਦਰ 'ਚ ਸਰਕਾਰ ਬਣਾਉਣ ਦੇ ਬਾਵਜੂਦ ਬਿਹਾਰ ਵਿਚ ਆਪਣੀ ਪਾਰਟੀ ਤੋਂ ਕਿਸੇ ਨੂੰ ਵੀ ਉਮੀਦਵਾਰ ਨਾ ਬਣਾ ਕੇ ਨਿਤੀਸ਼ ਨੂੰ ਗਠਜੋੜ ਵਲੋਂ ਉਮੀਦਵਾਰ ਐਲਾਨ ਕੀਤਾ। ਕੋਈ ਵੀ ਸਿਆਸੀ ਚਾਲ ਚੱਲਣ ਤੋਂ ਪਹਿਲਾਂ ਆਪਣੇ ਸਾਰੇ ਬਦਲਾਂ 'ਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਲਈ ਜਾਣੇ ਜਾਂਦੇ ਨਿਤੀਸ਼ ਕਦੇ ਲਹਿਰਾਂ ਖ਼ਿਲਾਫ਼ ਜਾਣ ਤੋਂ ਸੰਕੋਚ ਨਹੀਂ ਕਰਦੇ। ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਕੁਮਾਰ ਨੇ ਜੇ. ਪੀ. ਅੰਦੋਲਨ 'ਚ ਸਰਗਰਮ ਭੂਮਿਕਾ ਨਿਭਾਈ, ਸੂਬਾਈ ਬਿਜਲੀ ਮਹਿਕਮੇ ਵਿਚ ਨੌਕਰੀ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਸਿਆਸੀ ਜੂਆ ਖੇਡਣ ਦਾ ਫ਼ੈਸਲਾ ਕੀਤਾ। ਬਿਹਾਰ ਦੇ ਕਿਸੇ ਸਿੱਖਿਅਤ ਯੁਵਾ ਲਈ ਸਰਕਾਰੀ ਨੌਕਰੀ ਠੁਕਰਾ ਕੇ ਰਾਜਨੀਤੀ ਵਿਚ ਕਿਸਮਤ ਅਜਮਾਉਣ ਦਾ ਫ਼ੈਸਲਾ ਕਰਨਾ ਵੱਡੀ ਗੱਲ ਹੈ।

ਇਹ ਵੀ ਪੜ੍ਹੋ: ਬਿਹਾਰ ਚੋਣਾਂ ਨਤੀਜੇ 2020: RJD ਦਾ ਦੋਸ਼- ਦਬਾਅ 'ਚ ਨਹੀਂ ਮਿਲ ਰਿਹਾ ਜਿੱਤ ਦਾ ਸਰਟੀਫਿਕੇਟ

1985 ਦੀਆਂ ਵਿਧਾਨ ਸਭਾ ਚੋਣਾਂ 'ਚ ਸਿਆਸਤ 'ਚ ਰੱਖਿਆ ਕਦਮ—

ਨਿਤੀਸ਼ ਨੂੰ 1985 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਦਲ ਦੇ ਉਮੀਦਵਾਰ ਦੇ ਤੌਰ 'ਤੇ ਹਰਨੌਤ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਸਫ਼ਲਤਾ ਮਿਲੀ, ਹਾਲਾਂਕਿ ਉਸ ਚੋਣਾਂ ਵਿਚ ਕਾਂਗਰਸ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ। ਇਹ ਚੋਣਾਂ ਇੰਦਰਾ ਗਾਂਧੀ ਦੇ ਕਤਲ ਦੇ ਕੁਝ ਮਹੀਨੇ ਬਾਅਦ ਹੋਈਆਂ ਸਨ। ਇਹ ਉਹ ਹੀ ਦੌਰ ਸੀ, ਜਦੋਂ ਸਾਰਣ ਤੋਂ ਲੋਕ ਸਭਾ ਮੈਂਬਰ ਰਹੇ ਲਾਲੂ ਪ੍ਰਸਾਦ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਉਸ ਸਮੇਂ ਜਨਤਾ ਦਲ ਦੇ ਅੰਦਰ ਮੁੱਖ ਮੰਤਰੀ ਲਈ ਨਿਤੀਸ਼ ਨੇ ਲਾਲੂ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਕੁਝ ਸਾਲਾਂ ਵਿਚ ਲਾਲੂ ਪ੍ਰਸਾਦ ਬਿਹਾਰ ਦੀ ਰਾਜਨੀਤੀ ਵਿਚ ਸਭ ਤੋਂ ਤਾਕਤਵਰ ਨੇਤਾ ਦੇ ਤੌਰ 'ਤੇ ਉੱਭਰੇ, ਹਾਲਾਂਕਿ ਬਾਅਦ 'ਚ ਚਾਰਾ ਘਪਲੇ ਵਿਚ ਨਾਮ ਆਉਣ ਅਤੇ ਫਿਰ ਪਤਨੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਉਹ ਵਿਵਾਦਾਂ ਵਿਚ ਘਿਰਦੇ ਚੱਲੇ ਗਏ। ਨਿਤੀਸ਼ ਨੇ 1990 ਦੇ ਦਹਾਕੇ ਦੇ ਮੱਧ ਵਿਚ ਹੀ ਜਨਤਾ ਦਲ ਅਤੇ ਲਾਲੂ ਤੋਂ ਆਪਣੀ ਰਾਹ ਵੱਖ ਕਰ ਲਈ ਅਤੇ ਵੱਡੇ ਸਮਾਜਵਾਦੀ ਨੇਤਾ ਜਾਰਜ ਫਰਨਾਂਡੀਸ ਨਾਲ ਸਮਤਾ ਪਾਰਟੀ ਦਾ ਗਠਨ ਕੀਤਾ। ਉਨ੍ਹਾਂ ਦੀ ਸਮਤਾ ਪਾਰਟੀ ਨੇ ਭਾਜਪਾ ਨਾਲ ਗਠਜੋੜ ਕੀਤਾ ਅਤੇ ਨਿਤੀਸ਼ ਨੇ ਇਕ ਬਿਹਤਰੀਨ ਸੰਸਦ ਦੇ ਰੂਪ ਵਿਚ ਆਪਣੀ ਪਛਾਣ ਬਣਾਈ ਅਤੇ ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ਵਿਚ ਬੇਹੱਦ ਹੀ ਕਾਬਲ ਮੰਤਰੀ ਦੇ ਤੌਰ 'ਤੇ ਛਾਪ ਛੱਡੀ। 
ਸਾਲ 2005 ਦੀ ਸ਼ੁਰੂਆਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ-ਜਦ (ਯੂ) ਦੇ ਗਠਜੋੜ ਵਾਲਾ ਰਾਜਗ (ਐੱਨ. ਡੀ. ਏ.) ਕੁਝ ਸੀਟਾਂ ਦੇ ਫ਼ਰਕ ਨਾਲ ਬਹੁਮਤ ਦੇ ਅੰਕੜਾ ਦੂਰ ਰਹਿ ਗਿਆ, ਜਿਸ ਤੋਂ ਬਾਅਦ ਰਾਜਪਾਲ ਬੂਟਾ ਸਿੰਘ ਨੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕੀਤੀ, ਜਿਸ ਨੂੰ ਲੈ ਕੇ ਵਿਵਾਦ ਵੀ ਹੋਇਆ। ਉਸ ਸਮੇਂ ਕੇਂਦਰ 'ਚ ਯੂ. ਪੀ. ਏ. ਦੀ ਸਰਕਾਰ ਸੀ। ਇਸ ਤੋਂ ਕੁਝ ਮਹੀਨੇ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਐੱਨ. ਡੀ. ਏ. ਦੀ ਬਿਹਾਰ ਵਿਚ ਪੂਰਨ ਬਹੁਮਤ ਦੀ ਸਰਕਾਰ ਬਣੀ ਅਤੇ ਇੱਥੋਂ ਬਿਹਾਰ ਦੀ ਰਾਜਨੀਤੀ ਵਿਚ ਲਾਲੂ ਯੁੱਗ ਦੀ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਸਾਲ 2014 'ਚ ਜਦ (ਯੂ) ਨੂੰ ਮਿਲੀ ਵੱਡੀ ਹਾਰ—
ਸੱਤਾ 'ਚ ਆਉਣ ਮਗਰੋਂ ਬੱਚੀਆਂ ਲਈ ਮੁਫ਼ਤ ਸਾਈਕਲ ਅਤੇ ਯੂਨੀਫ਼ਾਰਮ ਵਰਗੇ ਕਦਮ ਚੁੱਕੇ ਅਤੇ 2010 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਭਾਜਪਾ-ਜਦ (ਯੂ) ਗਠਜੋੜ ਨੂੰ ਇਕਪਾਸੜ ਜਿੱਤ ਮਿਲੀ। ਇਸ ਤੋਂ ਬਾਅਦ ਭਾਜਪਾ ਵਿਚ 'ਅਟਲ-ਅਡਵਾਨੀ ਯੁੱਗ' ਖਤਮ ਹੋਇਆ ਅਤੇ ਨਰਿੰਦਰ ਮੋਦੀ ਰਾਸ਼ਟਰੀ ਰਾਜਨੀਤੀ ਦੇ ਹੋਰੀਜੋਨ 'ਤੇ ਆਏ ਤਾਂ ਨਿਤੀਸ਼ ਨੇ 2013 'ਚ ਭਾਜਪਾ ਤੋਂ ਸਾਲਾਂ ਪੁਰਾਣਾ ਰਿਸ਼ਤਾ ਤੋੜ ਲਿਆ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਦ (ਯੂ) ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਜਪਾ ਨੇ ਬਿਹਾਰ ਤੋਂ ਵੱਡੀ ਜਿੱਤ ਹਾਸਲ ਕੀਤੀ। ਨਿਤੀਸ਼ ਨੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ। ਕਰੀਬ ਇਕ ਸਾਲ ਦੇ ਅੰਦਰ ਹੀ ਮਾਂਝੀ ਦਾ ਬਾਗ਼ੀ ਰਵੱਈਆਂ ਵੇਖ ਨਿਤੀਸ਼ ਨੇ ਫਿਰ ਤੋਂ ਮੁੱਖ ਮੰਤਰੀ ਦੀ ਕਮਾਨ ਸੰਭਾਲੀ। ਸਾਲ 2015 ਦੀਆਂ ਚੋਣਾਂ ਵਿਚ ਉਹ ਰਾਜਦ ਅਤੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੇ ਅਤੇ ਇਸ ਮਹਾਗਠਜੋੜ ਨੂੰ ਵੱਡੀ ਜਿੱਤ ਹਾਸਲ ਹੋਈ। ਨਿਤੀਸ਼ ਨੇ ਆਪਣੀ ਸਰਕਾਰ ਵਿਚ ਉੱਪ ਮੁੱਖ ਮੰਤਰੀ ਅਤੇ ਐੱਨ. ਡੀ. ਏ. ਨੇਤਾ ਤੇਜਸਵੀ ਯਾਦਵ ਖ਼ਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਕੁਝ ਘੰਟਿਆਂ ਦੇ ਅੰਦਰ ਹੀ ਭਾਜਪਾ ਦੇ ਸਮਰਥਨ ਤੋਂ ਇਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੂੰ ਨਰਿੰਦਰ ਮੋਦੀ ਖ਼ਿਲਾਫ਼ ਇਕ ਚੁਣੌਤੀ ਦੇ ਤੌਰ 'ਤੇ ਵੇਖਣ ਵਾਲੇ ਲੋਕਾਂ ਨੇ ਨਿਤੀਸ਼ ਦੇ ਇਸ ਕਦਮ ਨੂੰ ਜਨਾਦੇਸ਼ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ। 

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ


author

Tanu

Content Editor

Related News