ਚੋਣ ਪ੍ਰਚਾਰ ਦੌਰਾਨ ਟੁੱਟਿਆ ਪੱਪੂ ਯਾਦਵ ਦਾ ਮੰਚ, ਹੱਥ ਹੋਇਆ ਫਰੈਕਚਰ (ਵੀਡੀਓ)

Saturday, Oct 31, 2020 - 04:12 PM (IST)

ਚੋਣ ਪ੍ਰਚਾਰ ਦੌਰਾਨ ਟੁੱਟਿਆ ਪੱਪੂ ਯਾਦਵ ਦਾ ਮੰਚ, ਹੱਥ ਹੋਇਆ ਫਰੈਕਚਰ (ਵੀਡੀਓ)

ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਆਯੋਜਿਤ ਇਕ ਚੋਣਾਵੀ ਸਭਾ ਦੌਰਾਨ ਮੰਚ ਟੁੱਟਣ ਨਾਲ ਜਨ ਅਧਿਕਾਰ ਪਾਰਟੀ (ਲੋ) ਦੇ ਰਾਸ਼ਟਰੀ ਪ੍ਰਧਾਨ ਪੱਪੂ ਯਾਦਵ ਨੂੰ ਸੱਟ ਲੱਗ ਗਈ। ਉਨ੍ਹਾਂ ਦੇ ਸੱਜੇ ਹੱਥ 'ਚ ਫਰੈਕਚਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਮੰਚ ਟੁੱਟਿਆ, ਉਸ ਸਮੇਂ ਪੱਪੂ ਯਾਦਵ ਮੀਨਾਪੁਰ 'ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਘਟਨਾ ਦੇ ਤੁਰੰਤ ਬਾਅਦ ਪੱਪੂ ਯਾਦਵ ਦਾ ਸਥਾਨਕ ਪੱਧਰ 'ਤੇ ਇਲਾਜ ਕਰਵਾਇਆ ਗਿਆ।

ਪੱਪੂ ਯਾਦਵ ਨੇ ਕਿਹਾ ਕਿ ਜਨਤਾ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਮੈਨੂੰ ਜ਼ਿਆਦਾ ਸੱਟ ਨਹੀਂ ਲੱਗੀ। ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਮੈਂ ਸਿਹਤਯਾਬ ਹੋ ਕੇ ਜਲਦ ਹੀ ਜਨਤਾ ਦਰਮਿਆਨ ਮੁੜ ਆਵਾਂਗਾ। ਹਾਲੇ ਤੱਕ ਸ਼ੁਰੂਆਤੀ ਸੂਚਨਾ ਮਿਲੀ ਹੈ ਕਿ ਉਸ ਅਨੁਸਾਰ ਮੰਚ 'ਤੇ ਸਮਰਥਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਮੰਚ ਟੁੱਟ ਗਿਆ।

ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ


author

DIsha

Content Editor

Related News