‘109 ਸਾਲ’ ਦਾ ਹੋਇਆ ਬਿਹਾਰ, ਜਾਣੋ ਕਿਵੇਂ ਪਛਾਣ ’ਚ ਆਇਆ ਇਹ ਸੂਬਾ

Monday, Mar 22, 2021 - 01:22 PM (IST)

ਨਵੀਂ ਦਿੱਲੀ— ਬਿਹਾਰ ਸੂਬੇ ਦੇ ਗਠਨ ਨੂੰ ਲੈ ਕੇ ਹਰ ਸਾਲ 22 ਮਾਰਚ ਨੂੰ ‘ਬਿਹਾਰ ਦਿਵਸ’ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਯਾਨੀ ਕਿ 22 ਮਾਰਚ 1912 ’ਚ ਇਸ ਸੂਬੇ ਦੀ ਸਥਾਪਨਾ ਹੋਈ ਸੀ। ਅੱਜ ਬਿਹਾਰ ਸੂਬੇ ਨੂੰ ਪੂਰੇ 109 ਸਾਲ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਾ ਵਾਸੀਆਂ ਨੂੰ ਬਿਹਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਟਵੀਟ ਕਰਦਿਆਂ ਲਿਖਿਆ ਕਿ ਸੂਬੇ ਦੇ ਸਾਰੇ ਵਾਸੀਆਂ ਨੂੰ ਢੇਰ ਸਾਰੀਆਂ ਵਧਾਈਆਂ। ਸ਼ਾਨਦਾਰ ਅਤੀਤ ਅਤੇ ਖੁਸ਼ਹਾਲ ਸੱਭਿਆਚਾਰ ਲਈ ਵਿਸ਼ੇਸ਼ ਪਹਿਚਾਣ ਰੱਖਣ ਵਾਲਾ ਇਹ ਪ੍ਰਦੇਸ਼ ਵਿਕਾਸ ਦੇ ਨਿੱਤ ਨਵੇਂ ਰਾਹ ਬਣਾ ਰਿਹਾ ਹੈ।

PunjabKesari

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਬਿਹਾਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕੀਤਾ ਕਿ ਬਿਹਾਰ ਦਾ ਇਤਿਹਾਸ ਸ਼ਾਨਦਾਰ ਹੈ ਅਤੇ ਅਸੀਂ ਮੌਜੂਦਾ ਸਮੇਂ ਵਿਚ ਆਪਣੀ ਦ੍ਰਿੜਤਾ ਨਾਲ ਬਿਹਾਰ ਦਾ ਸ਼ਾਨਦਾਰ ਭਵਿੱਖ ਤਿਆਰ ਕਰ ਰਹੇ ਹਾਂ। ਵਿਕਸਿਤ ਬਿਹਾਰ ਦੇ ਸੁਫ਼ਨੇ ’ਚ ਹਿੱਸੇਦਾਰੀ ਲਈ ਮੈਂ ਤੁਹਾਡੇ ਸਾਰਿਆਂ ਦਾ ਸੁਆਗਤ ਕਰਦਾ ਹਾਂ। 
ਇੰਝ ਪਛਾਣ ’ਚ ਆਇਆ ‘ਆਪਣਾ ਬਿਹਾਰ’

PunjabKesari

ਬਿਹਾਰ ਦਾ ਆਧੁਨਿਕ ਇਤਿਹਾਸ ਮਹੱਤਵਪੂਰਨ ਹੈ। ਸਾਲ 1912 ਵਿਚ ਬੰਗਾਲ ਦੀ ਵੰਡ ਤੋਂ ਬਾਅਦ ਬਿਹਾਰ ਨਾਂ ਦਾ ਸੂਬਾ ਸਥਾਪਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਸੂਬਾ ਪਛਾਣ ਵਿਚ ਆਇਆ। ਇਸ ਸੂਬੇ ਦਾ ਨਾਂ ਬੌਧ ਵਿਹਾਰਾਂ ਦੇ ਵਿਹਾਰ ਸ਼ਬਦ ਤੋਂ ਪਿਆ। ਜਿਸ ਨੂੰ ਵਿਹਾਰ ਦੀ ਥਾਂ ’ਤੇ ਬਿਹਾਰ ਨਾਂ ਤੋਂ ਸੰਬੋਧਿਤ ਕੀਤਾ ਜਾਂਦਾ ਹੈ। 

ਇੰਝ ਪਛਾਣ ’ਚ ਆਇਆ ‘ਆਪਣਾ ਬਿਹਾਰ’
ਬਿਹਾਰ ਦਾ ਆਧੁਨਿਕ ਇਤਿਹਾਸ ਮਹੱਤਵਪੂਰਨ ਹੈ। ਸਾਲ 1912 ਵਿਚ ਬੰਗਾਲ ਦੀ ਵੰਡ ਤੋਂ ਬਾਅਦ ਬਿਹਾਰ ਨਾਂ ਦਾ ਸੂਬਾ ਸਥਾਪਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਸੂਬਾ ਪਛਾਣ ਵਿਚ ਆਇਆ। ਇਸ ਸੂਬੇ ਦਾ ਨਾਂ ਬੌਧ ਵਿਹਾਰਾਂ ਦੇ ਵਿਹਾਰ ਸ਼ਬਦ ਤੋਂ ਪਿਆ। ਜਿਸ ਨੂੰ ਵਿਹਾਰ ਦੀ ਥਾਂ ’ਤੇ ਬਿਹਾਰ ਨਾਂ ਤੋਂ ਸੰਬੋਧਿਤ ਕੀਤਾ ਜਾਂਦਾ ਹੈ। 
ਬਿਹਾਰ ਬਾਰੇ ਕੁਝ ਖ਼ਾਸ ਗੱਲਾਂ—
ਬਿਹਾਰ ਨੂੰ ਪਹਿਲਾਂ ਮਗਧ ਨਾਂ ਤੋਂ ਜਾਣਿਆ ਜਾਂਦਾ ਸੀ। ਬਿਹਾਰ ਦੀ ਰਾਜਧਾਨੀ ਪਟਨਾ ਦਾ ਨਾਂ ਪਹਿਲਾਂ ਪਾਟਲੀਪੁੱਤਰ ਸੀ।
ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਬਿਹਾਰ ਤੋਂ ਹੀ ਸਨ।
ਬਿਹਾਰ ਵਿਚ ਹੀ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ (ਨਾਲੰਦਾ ਯੂਨੀਵਰਸਿਟੀ) ਹੈ। 12ਵੀਂ ਸ਼ਤਾਬਦੀ ਮਗਰੋਂ ਇਸ ਖੂਬਸੂਰਤ ਥਾਂ ਨਾਲ ਤੋੜ-ਭੰਨ ਕਰ ਕੇ ਨੁਕਸਾਨ ਪਹੁੰਚਾਇਆ ਗਿਆ। ਇਸ ਥਾਂ ਦੇ ਖੰਡਰ ਹੋ ਜਾਣ ਦੇ ਬਾਵਜੂਦ ਸਾਲ 2016 ਵਿਚ ਇਸ ਥਾਂ ਨੂੰ ਯੂਨੇਸਕੋ ਵਰਲਡ ਹੈਰੀਟੇਜ ਵਿਚ ਸ਼ਾਮਲ ਕੀਤਾ ਗਿਆ। 
ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਬਿਹਾਰ ਵਿਚ ਹੋਇਆ। 
ਭਾਰਤ ਦੇ ਪ੍ਰਸਿੱਧ ਸਮਰਾਟ ਚੰਦਰਗੁਪਤ ਮੌਰਈਆ, ਵਿਕ੍ਰਮਾਦਿਤਿਅ ਅਤੇ ਅਸ਼ੋਕਾ ਵੀ ਬਿਹਾਰ ਤੋਂ ਹੀ ਸਨ। 
ਬਿਹਾਰ ਸ਼ਬਦ, ਵਿਹਾਰ ਤੋਂ ਬਣਿਆ ਹੈ। ਬਿਹਾਰ ਬੌਧ ਸੰਸਕ੍ਰਿਤੀ ਦਾ ਜਨਮ ਸਥਾਨ ਹੈ। ਜਿਸ ਵਜ੍ਹਾ ਤੋਂ ਇਸ ਸੂਬੇ ਦਾ ਨਾਂ ਪਹਿਲੇ ਵਿਹਾਰ ਅਤੇ ਉਸ ਤੋਂ ਬਿਹਾਰ ਬਣਿਆ।
 


Tanu

Content Editor

Related News