ਸੁਸ਼ੀਲ ਮੋਦੀ ਬੋਲੇ- ਬਿਹਾਰ ''ਚ 15 ਮਈ ਤੋਂ NPR, ਨਿਤੀਸ਼ ਦੇ ਮੰਤਰੀ ਨੇ ਕਿਹਾ- ਸਾਨੂੰ ਤਾਂ ਪਤਾ ਨਹੀਂ

01/05/2020 10:43:37 AM

ਪਟਨਾ— ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੀ ਪ੍ਰਕਿਰਿਆ ਅਪ੍ਰੈਲ 2020 'ਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਕਿਰਿਆ 1 ਅਪ੍ਰੈਲ ਤੋਂ 30 ਸਤੰਬਰ ਤਕ ਚਲਾਈ ਜਾਵੇਗੀ। ਸੁਸ਼ੀਲ ਨੇ ਕਿਹਾ ਕਿ ਇਸ ਸੰਬੰਧ ਵਿਚ ਬਿਹਾਰ ਵਿਚ 15 ਮਈ ਤੋਂ 28 ਮਈ 2020 ਤਕ ਡਾਟਾ ਇਕੱਠਾ ਕੀਤਾ ਜਾਵੇਗਾ। ਹਾਲਾਂਕਿ ਸੁਸ਼ੀਲ ਮੋਦੀ ਦੇ ਇਸ ਦਾਅਵੇ ਨੂੰ ਨਿਤੀਸ਼ ਸਰਕਾਰ ਵਿਚ ਹੀ ਮੰਤਰੀ ਸ਼ਿਆਮ ਰਜਕ ਅਣਜਾਣ ਦਿੱਸੇ। ਉਨ੍ਹਾਂ ਨੇ ਕਿਹਾ ਕਿ ਕਦੋਂ ਅਤੇ ਕਿੱਥੇ ਇਸ ਬਾਰੇ ਫੈਸਲਾ ਹੋਇਆ, ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਇੰਨਾ ਹੀ ਨਹੀਂ ਰਜਕ ਨੇ ਇਸ ਨੂੰ ਸੁਸ਼ੀਲ ਮੋਦੀ ਦਾ ਨਿਜੀ ਬਿਆਨ ਤਕ ਕਰਾਰ ਦੇ ਦਿੱਤਾ। 

ਇਕ ਪ੍ਰੈੱਸ ਕਾਨਫਰੰਸ ਵਿਚ ਸੁਸ਼ੀਲ ਨੇ ਕਿਹਾ ਕਿ ਐੱਨ. ਪੀ. ਆਰ. ਤਿਆਰ ਕਰਨ ਦੀ ਪ੍ਰਕਿਰਿਆ 2010 'ਚ ਯੂ. ਪੀ. ਏ. ਸ਼ਾਸਨ ਦੌਰਾਨ ਸ਼ੁਰੂ ਹੋਈ ਸੀ। ਉਸ ਸਾਲ 1 ਅਪ੍ਰੈਲ ਤੋਂ 30 ਸਤੰਬਰ ਤਕ ਇਹ ਪ੍ਰਕਿਰਿਆ ਪੂਰੀ ਹੋਈ। ਇਕ ਸਵਾਲ ਦੇ ਜਵਾਬ ਵਿਚ ਸੁਸ਼ੀਲ ਮੋਦੀ ਨੇ ਜਨਗਣਨਾ 2021 'ਚ ਜਾਤੀ ਕਾਲਮ ਜੋੜੇ ਜਾਣ ਦਾ ਪੱਖ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐੱਨ. ਪੀ. ਆਰ. ਅਤੇ ਐੱਨ. ਆਰ. ਸੀ. ਦੋ ਵੱਖ-ਵੱਖ ਚੀਜ਼ਾਂ ਹਨ। ਕਾਂਗਰਸ ਅਤੇ ਆਰ. ਜੇ. ਡੀ. ਦੇ ਲੋਕ ਇਸ ਨੂੰ ਅਤੇ ਸੀ. ਏ. ਏ. ਨੂੰ ਲੈ ਕੇ ਉਲਝਣ ਪੈਦਾ ਕਰ ਰਹੇ ਹਨ। ਪੱਛਮੀ ਬੰਗਾਲ, ਕੇਰਲ, ਰਾਜਸਥਾਨ ਸਮੇਤ ਕੋਈ ਵੀ ਸੂਬਾ ਸੀ. ਏ. ਏ. ਜਾਂ ਐੱਨ. ਪੀ. ਆਰ. ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।


Tanu

Content Editor

Related News