ਬਿਹਾਰ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ''ਚ ਬਦਲਾਅ

Monday, Oct 30, 2017 - 11:37 PM (IST)

ਬਿਹਾਰ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ''ਚ ਬਦਲਾਅ

ਪਟਨਾ— ਬਿਹਾਰ ਸਕੂਲ ਪ੍ਰੀਖਿਆ ਕਮੇਟੀ ਨੇ ਮੈਟ੍ਰਿਕ (10ਵੀਂ) ਅਤੇ ਇੰਟਰਮੀਡੀਏਟ (12ਵੀਂ) ਦੀ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੇਪਰਾਂ ਦੇ ਪੈਟਰਨ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਸਾਲ 2018 'ਚ ਹੋਣ ਵਾਲੀ ਸਲਾਨਾ ਪ੍ਰੀਖਿਆ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਬਦਲਾਅ ਅਧੀਨ 10 ਵੀਂ ਅਤੇ 12ਵੀਂ ਪ੍ਰੀਖਿਆ 'ਚ ਸਾਰੇ ਵਿਸ਼ਿਆਂ 'ਚ 50 ਫੀਸਦੀ ਪ੍ਰਸ਼ਨ ਆਬਜੈਕਟਿਵ ਪੁੱਛੇ ਜਾਣਗੇ। ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹੁਣ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸੀਟ 'ਤੇ ਦੇਣੇ ਹੋਣੇਗੇ।
ਉਨ੍ਹਾਂ ਨੇ ਦੱਸਿਆ ਕਿ ਨਵੇਂ ਪ੍ਰਸ਼ਨਾਂ ਦੇ ਪੈਟਰਨ ਅਧੀਨ 100 ਅੰਕਾਂ ਵਾਲੇ ਵਿਸ਼ਿਆਂ 'ਚ 50 ਪ੍ਰਸ਼ਨ ਇਕ-ਇਕ ਅੰਕ ਦੇ ਹੋਣਗੇ। ਇਸ ਤੋਂ ਇਲਾਵਾ ਉੱਤਰ ਲਈ ਚਾਰ ਵਿਕਲਪ ਹੋਣਗੇ। ਉੱਤਰ ਓ. ਐੱਮ. ਆਰ. 'ਤੇ ਭਰਨਾ ਹੋਵੇਗਾ। ਇਸ ਤੋਂ ਇਲਾਵਾ 2-2 ਅੰਕਾਂ ਦੇ ਛੋਟੇ ਉੱਤਰ ਵਾਲੇ ਅਤੇ 5-5 ਅੰਕਾਂ ਦੇ ਵੱਡੇ ਉੱਤਰ ਵਾਲੇ ਪ੍ਰਸ਼ਨ ਪੁੱਛੇ ਜਾਣਗੇ।  ਕੁੱਝ ਵਿਸ਼ਿਆਂ 'ਚ 5 ਅੰਕ ਤੋਂ ਜ਼ਿਆਦਾ ਦੇ ਵੀ ਪ੍ਰਸ਼ਨ ਪੁੱਛੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰ ਵਿਸ਼ੇ 'ਚ 'ਜਾਂ' ਵਾਲੇ ਪ੍ਰਸ਼ਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਛੋਟੇ ਉੱਤਰ ਵਾਲੇ ਪ੍ਰਸ਼ਨਾਂ 'ਚੋਂ 50 ਫੀਸਦੀ ਪ੍ਰਸ਼ਨਾਂ 'ਚ 'ਜਾਂ' ਵਾਲੇ ਪ੍ਰਸ਼ਨ ਹੋਣਗੇ। ਜਦਕਿ ਵੱਡੇ ਉੱਤਰ ਵਾਲੇ ਪ੍ਰਸ਼ਨਾਂ 'ਚ 100 ਫੀਸਦੀ 'ਜਾਂ' ਵਾਲੇ ਪ੍ਰਸ਼ਨ ਹੋਣਗੇ। ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ 'ਚ ਜੇਕਰ 15 ਪ੍ਰਸ਼ਨ ਹੋਣਗੇ ਤਾਂ ਉਨ੍ਹਾਂ 'ਚੋਂ 10 ਪ੍ਰਸ਼ਨਾਂ ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ।
ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਕਮੇਟੀ ਨਵੰਬਰ ਮਹੀਨੇ 'ਚ 10 ਸੈਟ ਦਾ ਮਾਡਲ ਪ੍ਰਸ਼ਨ ਪੱਤਰ (ਨਵੇਂ ਪੈਟਰਨ) ਜਾਰੀ ਕਰਨ ਜਾ ਰਿਹਾ ਹੈ। 10 ਸੈੱਟ ਦੇ ਮਾਡਲ ਪ੍ਰਸ਼ਨ ਪੱਤਰ ਨੂੰ ਕਮੇਟੀ ਦੀ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। 
 


Related News