Bihar Assembly Elections 2025 : ਦੂਜੇ ਪੜਾਅ ਦੀ ਵੋਟਿੰਗ ਦੌਰਾਨ ਪੋਲਿੰਗ ਬੂਥ 'ਤੇ ਪਹੁੰਚੇ ਕਈ ਲੋਕ
Tuesday, Nov 11, 2025 - 10:44 AM (IST)
ਬਿਹਾਰ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੀ ਵੋਟਿੰਗ ਮੰਗਲਵਾਰ ਯਾਨੀ ਅੱਜ 20 ਜ਼ਿਲ੍ਹਿਆਂ ਦੀਆਂ 122 ਸੀਟਾਂ 'ਤੇ ਹੋ ਰਹੀ ਹੈ। ਵੋਟ ਪਾਉਣ ਲਈ ਲੋਕ ਵੱਡੀ ਗਿਣਤੀ ਵਿਚ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਹਨ। ਕੰਮ 'ਤੇ ਜਾਣ ਵਾਲੇ ਲੋਕ ਵੋਟ ਪਾਉਣ ਲਈ ਸਵੇਰ ਤੋਂ ਵੋਟਿੰਗ ਸਟੇਸ਼ਨ ਆ ਗਏ ਹਨ। ਵੋਟਿੰਗ ਕਰਨ ਦਾ ਸਮਾਂ ਸਵੇਰੇ 7 ਵਜੇ ਤੋਂ 5 ਵਜੇ ਤੱਕ ਦਾ ਹੈ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
9 ਵਜੇ ਤੱਕ 14.55 ਫ਼ੀਸਦੀ ਹੋਈ ਵੋਟਿੰਗ
ਬਿਹਾਰ 'ਚ ਦੂਜੇ ਤੇ ਆਖਰੀ ਪੜਾਅ ਦੀ ਵੋਟਿੰਗ ਦੇ ਪਹਿਲੇ ਦੋ ਘੰਟਿਆਂ ਯਾਨੀ ਸਵੇਰੇ 9 ਵਜੇ ਤੱਕ 14.55% ਵੋਟਿੰਗ ਹੋਈ। ਇਸ ਦੌਰਾਨ ਗਯਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 15.97% ਵੋਟਿੰਗ, ਜਦੋਂ ਕਿ ਮਧੂਬਨੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 13.25% ਵੋਟਿੰਗ ਦਰਜ ਕੀਤੀ। ਪੱਛਮੀ ਚੰਪਾਰਣ ਜ਼ਿਲ੍ਹੇ 'ਚ 15.04%, ਪੂਰਬੀ ਚੰਪਾਰਣ ਜ਼ਿਲ੍ਹੇ ਵਿੱਚ 14.11%, ਸ਼ਿਵਹਰ ਜ਼ਿਲ੍ਹੇ ਵਿੱਚ 13.94%, ਸੀਤਾਮੜੀ ਜ਼ਿਲ੍ਹੇ ਵਿੱਚ 13.49%, ਸੁਪੌਲ ਜ਼ਿਲ੍ਹੇ ਵਿੱਚ 14.85%, ਅਰਰੀਆ ਜ਼ਿਲ੍ਹੇ ਵਿੱਚ 15.34%, ਕਿਸ਼ਨਗੰਜ ਵਿੱਚ 15.81%, ਪੂਰਨੀਆ ਜ਼ਿਲ੍ਹੇ ਵਿੱਚ 15.54%, ਕਟਿਹਾਰ ਜ਼ਿਲ੍ਹੇ ਵਿੱਚ 13.77%, ਭਾਗਲਪੁਰ ਜ਼ਿਲ੍ਹੇ ਵਿੱਚ 13.43%, ਬਾਂਕਾ ਜ਼ਿਲ੍ਹੇ ਵਿੱਚ 15.14%, ਕੈਮੂਰ ਜ਼ਿਲ੍ਹੇ ਵਿੱਚ 15.08%, ਰੋਹਤਾਸ ਜ਼ਿਲ੍ਹੇ ਵਿੱਚ 14.16%, ਅਰਵਲ ਜ਼ਿਲ੍ਹੇ ਵਿੱਚ 14.95%, ਜਹਾਨਾਬਾਦ ਜ਼ਿਲ੍ਹੇ ਵਿੱਚ 13.81%, ਔਰੰਗਾਬਾਦ ਜ਼ਿਲ੍ਹੇ ਵਿੱਚ 15.43%, ਨਵਾਦਾ ਜ਼ਿਲ੍ਹੇ ਵਿੱਚ 13.46% ਅਤੇ ਜਮੂਈ ਜ਼ਿਲ੍ਹੇ ਵਿੱਚ 15.77% ਵੋਟਰਾਂ ਨੇ ਵੋਟਿੰਗ ਕੀਤੀ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਦੱਸ ਦੇਈਏ ਕਿ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਲੋਕ 1302 ਉਮੀਦਵਾਰ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਪਹਿਲੇ ਪੜਾਅ ਦੀਆਂ 121 ਸੀਟਾਂ ਦੀ ਵੋਟਿੰਗ 6 ਨਵੰਬਰ ਨੂੰ ਹੋਈ ਸੀ, ਜਿਸ ਵਿਚ 65 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ 14 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਚੋਣਾਂ ਦੇ ਦੂਜੇ ਪੜਾਅ ਵਿੱਚ NDA ਦੇ ਭਾਈਵਾਲ ਭਾਜਪਾ ਦੇ 53 ਉਮੀਦਵਾਰ, JDU ਦੇ 44, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 15, ਰਾਸ਼ਟਰੀ ਲੋਕ ਮੋਰਚਾ (ਆਰਐਲਐਮਓ) ਦੇ 04 ਉਮੀਦਵਾਰ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਦੇ 6 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਦੂਜੇ ਪਾਸੇ, ਮਹਾਂਗਠਜੋੜ ਦੇ ਭਾਈਵਾਲ RJD ਦੇ 71 ਉਮੀਦਵਾਰ, ਕਾਂਗਰਸ ਦੇ 37, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ 7, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ (ਸੀਪੀਆਈ ਐਮਐਲ) ਦੇ 06, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ 4 ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਸੀਪੀਆਈ-ਐਮ) ਦਾ 1 ਉਮੀਦਵਾਰ ਚੋਣ ਮੈਦਾਨ ਵਿੱਚ ਉਤਰਿਆ ਹੈ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
