ਰਾਹੁਲ ਗਾਂਧੀ ਭਲਕੇ ਤੋਂ ਬਿਹਾਰ ’ਚ ਸ਼ੁਰੂ ਕਰਨਗੇ ਚੋਣ ਪ੍ਰਚਾਰ
Tuesday, Oct 28, 2025 - 08:02 AM (IST)
ਪਟਨਾ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 29 ਅਕਤੂਬਰ ਤੋਂ ਬਿਹਾਰ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਉਹ ਮੁਜ਼ੱਫਰਪੁਰ ਦੇ ਸਕਰਾ ਵਿਧਾਨ ਸਭਾ ਹਲਕੇ ਤੇ ਦਰਭੰਗਾ ’ਚ ਮਹਾਗੱਠਜੋੜ ਹਮਾਇਤੀ ਉਮੀਦਵਾਰਾਂ ਦੇ ਹੱਕ ’ਚ 2 ਸਾਂਝੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹਨਾਂ ਦੇ ਨਾਲ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਮਹਾਗੱਠਜੋੜ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਵੀ ਇਨ੍ਹਾਂ ਮੀਟਿੰਗਾਂ ਦੌਰਾਨ ਮੌਜੂਦ ਰਹਿਣਗੇ।
ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਮੁਖੀ ਰਾਜੇਸ਼ ਰਾਠੌਰ ਨੇ ਸੋਮਵਾਰ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਦਾ ਬਿਹਾਰ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰੇ ਦੌਰਾਨ ਰਾਹੁਲ ਗਾਂਧੀ ਸਕਰਾ (ਰਿਜ਼ਰਵ) ਸੀਟ ਤੋਂ ਮਹਾਗੱਠਜੋੜ ਦੇ ਉਮੀਦਵਾਰ ਉਮੇਸ਼ ਰਾਮ ਦੇ ਹੱਕ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਰਾਜਦ ਸਮੇਤ ਮਹਾਗੱਠਜੋੜ ਦੇ ਉਮੀਦਵਾਰਾਂ ਲਈ ਦਰਭੰਗਾ ’ਚ ਇਕ ਰੈਲੀ’ ਨੂੰ ਵੀ ਸੰਬੋਧਨ ਕਰਨਗੇ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
