ਬਿਹਾਰ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਸਿੱਧੂ 'ਆਊਟ'

10/10/2020 6:36:31 PM

ਪਟਨਾ— ਬਿਹਾਰ ਵਿਧਾਨਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਮੈਦਾਨ ਦੀ ਤਿਆਰੀ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕਾਂਗਰਸ ਵਲੋਂ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਪਾਰਟੀ ਨੇ ਸ਼ਨੀਵਾਰ ਯਾਨੀ ਕਿ ਅੱਜ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਸਟਾਰ ਪ੍ਰਚਾਰਕ ਹੋਣਗੇ। ਇਸ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਪ੍ਰਿਅੰਕਾ ਗਾਂਧੀ, ਮੀਰਾ ਕੁਮਾਰ, ਮਦਨ ਮੋਹਨ ਝਾਅ, ਸਦਾਨੰਦ ਸਿੰਘ, ਤਾਰਿਕ ਅਨਵਰ, ਸ਼ਤਰੂਘਨ ਸਿਨਹਾ, ਅਸ਼ੋਕ ਗਹਿਲੋਤ, ਕੈਪਟਨ ਅਮਰਿੰਦਰ ਸਿੰਘ, ਭੂਪੇਸ਼ ਬਘੇਲ ਅਤੇ ਰਣਦੀਪ ਸੂਰਜੇਵਾਲਾ ਦਾ ਨਾਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹੈ। 
ਦੱਸ ਦੇਈਏ ਕਿ ਬਿਹਾਰ ਵਿਧਾਨਸਭਾ ਚੋਣਾਂ 2020 'ਚ ਵੱਡੀ ਜਿੱਤ ਹਾਸਲ ਕਰਨ ਲਈ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਬਿਹਾਰ ਚੋਣਾਂ 'ਚ ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਖੱਬੇ ਪੱਖੀ ਦਲਾਂ ਨਾਲ ਤਾਲਮੇਲ ਕਰ ਕੇ ਕਾਂਗਰਸ 70 ਸੀਟਾਂ 'ਤੇ ਚੋਣ ਲੜ ਰਹੀ ਹੈ। 

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਆਫ਼ਤ ਦਰਮਿਆਨ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ। ਤਿੰਨ ਪੜਾਵਾਂ 'ਚ ਕੁੱਲ 243 ਸੀਟਾਂ 'ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ ਹੋਵੇਗੀ। ਉੱਥੇ ਹੀ ਦੂਜੇ ਪੜਾਅ ਦੀਆਂ ਚੋਣਾਂ 3 ਨਵੰਬਰ ਅਤੇ ਆਖ਼ਰੀ ਪੜਾਅ ਦੀਆਂ ਚੋਣਾਂ 7 ਨਵੰਬਰ ਨੂੰ ਹੋਣਗੀਆਂ। ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਆਉਣਗੇ। ਖਾਸ ਗੱਲ ਇਹ ਹੈ ਕਿ ਵੋਟਿੰਗ ਦਾ ਸਮਾਂ ਇਕ ਘੰਟੇ ਲਈ ਵਧਾਇਆ ਗਿਆ ਹੈ। ਇਹ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਇਹ ਬਦਲਾਅ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਨਹੀਂ ਹੋਵੇਗਾ।


Tanu

Content Editor Tanu