ਬਿਹਾਰ: MBBS ਦੀ ਵਿਦਿਆਰਥਣ ਸ਼ਰਾਬ ਤਸਕਰੀ ਮਾਮਲੇ ''ਚ ਗ੍ਰਿਫਤਾਰ

Wednesday, Nov 24, 2021 - 12:22 AM (IST)

ਪਟਨਾ - ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਜਾਰੀ ਹੈ। ਤਾਜ਼ਾ ਮਾਮਲਾ ਹਾਜੀਪੁਰ ਤੋਂ ਆਇਆ ਹੈ, ਜਿੱਥੇ MBBS ਦੀ ਪੜ੍ਹਾਈ ਕਰ ਰਹੀ ਇੱਕ ਵਿਦਿਆਰਥਣ ਨੂੰ ਪੁਲਸ ਨੇ ਸ਼ਰਾਬ ਤਸਕਰੀ ਦਾ ਗੈਂਗ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਜੇਲ੍ਹ ਭੇਜਿਆ ਹੈ। ਇਸ ਗ੍ਰਿਫਤਾਰੀ ਨਾਲ ਹਰ ਕੋਈ ਹੈਰਾਨ ਹੈ। ਵਿਦਿਆਰਥਣ ਤੋਂ ਇਲਾਵਾ ਪੁਲਸ ਨੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ - ਸਿੱਖਾਂ 'ਤੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ FIR ਦਰਜ

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਹਾਜੀਪੁਰ ਨਗਰ ਥਾਣਾ ਪੁਲਸ ਨੇ ਨਾਮੀ ਸ਼ਰਾਬ ਤਸਕਰ ਦੇ ਘਰ ਛਾਪੇਮਾਰੀ ਕੀਤੀ ਸੀ। ਨਗਰ ਥਾਣੇ ਦੇ ਚਿਕਨੌਟਾ ਸਥਿਤ ਇੱਕ ਮਕਾਨ 'ਤੇ ਜਦੋਂ ਛਾਪੇਮਾਰੀ ਦੌਰਾਨ ਪੁਲਸ ਨੇ ਦੋ ਲੋਕਾਂ ਨੂੰ ਕਾਬੂ ਕੀਤਾ। ਪੁਲਸ ਨੇ ਪੁਰਾਣੇ ਮਾਮਲੇ ਵਿੱਚ ਫਰਾਰ ਚੱਲ ਰਹੇ ਤਸਕਰ ਨੂੰ ਫੜਨ ਲਈ ਗਈ ਸੀ ਪਰ ਮੌਕੇ ਤੋਂ ਪੁਲਸ ਨੇ ਮੈਡੀਕਲ ਕਾਲਜ ਵਿੱਚ MBBS ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੂੰ ਸ਼ਰਾਬ ਤਸਕਾਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆ ਸਕਦੀ ਹੈ ਵੱਡੀ ਗਿਰਾਵਟ, ਭਾਰਤ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਪੁਲਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਵਿਦਿਆਰਥਣ ਦੇ ਬੈਡਰੂਮ ਤੋਂ ਲੈ ਕੇ ਗੈਰਾਜ ਤੱਕ ਸ਼ਰਾਬ ਦਾ ਜਖੀਰਾ ਮਿਲਿਆ। ਪੁਲਸ ਨੇ ਉਸ ਦੇ ਘਰੋਂ ਦੋ ਲਗਜ਼ਰੀ ਗੱਡੀਆਂ ਸਣੇ ਚਾਰ ਗੱਡੀਆਂ ਨੂੰ ਜ਼ਬਤ ਕੀਤਾ। ਇਨ੍ਹਾਂ ਗੱਡੀਆਂ ਰਾਹੀਂ ਸ਼ਰਾਬ ਦੀ ਡਿਲੀਵਰੀ ਹੋਣੀ ਸੀ। ਪੁਲਸ ਅਨੁਸਾਰ ਤਸਕਰ ਵਿਕਾਸ ਦੀ ਪਤਨੀ MBBS ਦੀ ਵਿਦਿਆਰਥਣ ਹੈ, ਜੋ ਪੜ੍ਹਾਈ ਦੇ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਅਤੇ ਪੂਰਾ ਕਾਰੋਬਾਰ ਘਰ ਤੋਂ ਚੱਲ ਰਿਹਾ ਸੀ। ਦੋਨਾਂ ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News